ਓਟਵਾ-ਲਿਬਰਲ ਦੀ ਸੱਤਾ ਵਿਚ ਵਾਪਸੀ ਤੋਂ ਇਕ ਦਿਨ ਪਿੱਛੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਦੇ ਕਾਲ ਰੀਡਆਊਟ ਮੁਤਾਬਿਕ ਟਰੰਪ ਨੇ ਕਾਰਨੀ ਨੂੰ ਵਧਾਈ ਦਿੱਤੀ ਹੈ। ਟਰੰਪ ਦੀ ਵਾਈਟ ਹਾਊਸ ਵਿਚ ਵਾਪਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੈਨੇਡੀਅਨ ਰਾਜਨੀਤੀ ਤੋਂ ਬਾਹਰ ਹੋਣ ਦੀ ਗੱਲ ਨੇ ਕਾਰਨੀ ਦੀ ਘੱਟਗਿਣਤੀ ਜਿੱਤ ਵਿਚ ਭੂਮਿਕਾ ਨਿਭਾਈ ਹੈ। ਆਪਣੀ ਜਿੱਤ ਪਿੱਛੋਂ ਟਰੰਪ ਨੇ ਇਹ ਕਹਿੰਦੇ ਹੋਏ ਕੈਨੇਡੀਅਨ ਵਸਤਾਂ ’ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਕਿ ਉਸ ਨੂੰ ਇਹ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਅਮਰੀਕਾ ਦੀ ਦੱਖਣੀ ਸਰਹੱਦ ਵਿਖੇ ਫੇਂਟਾਨਿਲ ਦੀ ਅਮਰੀਕਾ ਨੂੰ ਤਸਕਰੀ ਹੋ ਰਹੀ ਹੈ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ ਸੂਬਾ ਬਣਾਉਣ ਦੇ ਵਾਰ ਵਾਰ ਸੱਦੇ ਨਾਲ ਟੈਰਿਫ ਦੀਆਂ ਧਮਕੀਆਂ ਨੂੰ ਜੋੜਿਆ ਅਤੇ ਟਰੂਡੋ ਨੂੰ ਗਵਰਨਰ ਤੱਕ ਕਿਹਾ।
ਕਾਰਨੀ ਤੇ ਟਰੰਪ ਨਿੱਜੀ ਤੌਰ ’ਤੇ ਮਿਲਣ ਲਈ ਸਹਿਮਤ
