Headlines

ਸਰੀ ਵਾਸੀਆਂ ਲਈ ਗਰਮੀਆਂ ਦੇ ਡੇਅ ਕੈਂਪਾਂ ਦੀ ਅਗਾਊਂ ਰਜਿਸਟ੍ਰੇਸ਼ਨ 4 ਮਈ ਤੋਂ ਸ਼ੁਰੂ

ਸਰੀ, ਬੀਸੀ – ਸਰੀ ਦੇ ਵਸਨੀਕ ਐਤਵਾਰ, 4 ਮਈ ਨੂੰ ਰਾਤ 9 ਵਜੇ  ਤੋਂ  ਸਿਟੀ ਆਫ਼ ਸਰੀ ਦੇ ‘ਸਮਰ ਡੇ ਕੈਂਪਾਂ’ ਲਈ ਰਜਿਸਟਰ ਕਰ ਸਕਦੇ ਹਨ। ਗੈਰ-ਵਸਨੀਕ ਐਤਵਾਰ, 11 ਮਈ ਨੂੰ ਰਾਤ 9 ਵਜੇ ਤੋਂ ਸਾਈਨ-ਅੱਪ ਕਰ ਸਕਦੇ ਹਨ। ਡੇ ਕੈਂਪ ਪ੍ਰੋਗਰਾਮ ਸ਼ਹਿਰ ਭਰ ਵਿੱਚ 3 ਤੋਂ 18 ਸਾਲ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਚਲਾਏ ਜਾਂਦੇ ਹਨ ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਡੇ ਹੁਨਰਮੰਦ ਸਟਾਫ਼ ਦੀ ਅਗਵਾਈ ਵਿੱਚ, ਸਰੀ ਦੇ ਕਿਫ਼ਾਇਤੀ ਦਿਨ ਦੇ ਕੈਂਪ ਬੱਚਿਆਂ ਅਤੇ ਨੌਜਵਾਨਾਂ ਦਾ ਮਨੋਰੰਜਨ ਕਰਨ ਅਤੇ ਮਾਪਿਆਂ ਲਈ ਲੋੜੀਂਦੀ ਤੇ ਬੇਹੱਦ ਲਾਭਕਾਰੀ ਸਹੂਲਤ ਪ੍ਰਦਾਨ ਕਰਦੇ ਹਨ। “ਸਾਡੇ  ਕੈਂਪ ਇੱਕ ਰੋਮਾਂਚਕ, ਦੋਸਤੀ ਅਤੇ ਮਜ਼ੇ ਨਾਲ ਭਰਪੂਰ ਗਰਮੀਆਂ ਦੀ ਪੇਸ਼ਕਸ਼ ਕਰਦੇ ਹਨ। ਰਚਨਾਤਮਿਕ ਕਲਾਵਾਂ ਅਤੇ ਸ਼ਿਲਪਕਾਰੀ  ਤੋਂ ਲੈ ਕੇ ਰੋਮਾਂਚਕ ਬਾਹਰੀ ਗਤੀਵਿਧੀਆਂ ਤੱਕ, ਸਾਡਾ ਹਰ ਭਾਗੀਦਾਰ ਲਈ ਨਾ ਭੁੱਲਣ ਯੋਗ ਤਜ਼ਰਬਾ ਦੇਣ ਦਾ ਇਰਾਦਾ ਹੁੰਦਾ ਹੈ। ਸਾਡੀ ਅਗਾਊਂ ਰਜਿਸਟ੍ਰੇਸ਼ਨ ਨੀਤੀ, ਸਰੀ ਨਿਵਾਸੀਆਂ ਲਈ ਸਹਾਇਕ ਸਿੱਧ ਹੋ ਰਹੀ ਹੈ ਅਤੇ ਇਹ ਸਾਡੀਆਂ ਪਰਿਵਾਰ-ਅਨੁਕੂਲ ਅਤੇ ਪਹੁੰਚਯੋਗ ਸਹੂਲਤ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।” ਸਿਟੀ ਇੱਕ ਲਚਕਦਾਰ ਭੁਗਤਾਨ ਦਾ ਤਰੀਕਾ ਵੀ ਪੇਸ਼ ਕਰਦਾ ਹੈ, ਜੋ ਮਾਪਿਆਂ ਜਾਂ ਗਾਰਡੀਅਨ ਨੂੰ ਰਜਿਸਟ੍ਰੇਸ਼ਨ ‘ਤੇ ਕੈਂਪ ਫ਼ੀਸ ਦਾ 50٪ ਅਤੇ ਕੈਂਪ ਦੇ ਪਹਿਲੇ ਦਿਨ ਬਾਕੀ ਬਕਾਇਆ ਅਦਾ ਕਰਨ ਦੀ ਆਗਿਆ ਦਿੰਦਾ ਹੈ।

ਰਜਿਸਟ੍ਰੇਸ਼ਨ ਔਨਲਾਈਨ, ਵਿਅਕਤੀਗਤ ਤੌਰ ਤੇ ਜਾਂ 604-501-5100 ‘ਤੇ ਫ਼ੋਨ ਰਾਹੀਂ ਕੀਤੀ ਜਾ ਸਕਦੀ ਹੈ। ਮਾਪਿਆਂ  ਨੂੰ ਇੱਕ MySurrey ਤੇ ਪ੍ਰੋਫਾਈਲ ਬਣਾਉਣ ਅਤੇ ਆਪਣੀ ਅਕਾਊਂਟ ਦੀ  ਜਾਣਕਾਰੀ ਅੱਪਡੇਟ ਕਰਨ ਦੀ ਅਰਜ਼ ਕੀਤੀ ਜਾਂਦੀ ਹੈ।  ਪਰਿਵਾਰਿਕ ਮੈਂਬਰ ਨੂੰ ਪਹਿਲਾਂ ਤੋਂ ਅਕਾਊਟ ਵਿੱਚ ਸ਼ਾਮਲ ਕਰਵਾਉਣ ਲਈ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 4:30 ਤੱਕ 604-501-5100 ‘ਤੇ ਫ਼ੋਨ ਕਰੋ।

ਗਰਮੀਆਂ ਦੇ ਦਿਨ ਦੇ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਔਨਲਾਈਨ ਰਜਿਸਟਰ ਕਰਨ ਲਈ, surrey.ca/daycamps ‘ਤੇ ਜਾਓ।

Leave a Reply

Your email address will not be published. Required fields are marked *