Headlines

ਗੁਰਪ੍ਰਤਾਪ ਸਿੰਘ ਵਡਾਲਾ ਐਤਵਾਰ ਨੂੰ ਲੈਸਟਰ ਅਤੇ ਸਾਉਥਹਾਲ ਦੀਆ ਸੰਗਤਾਂ ਨੂੰ ਕਰਨਗੇ ਸੰਬੋਧਨ

ਲੈਸਟਰ(ਇੰਗਲੈਂਡ), 2 ਮਈ (ਸੁਖਜਿੰਦਰ ਸਿੰਘ ਢੱਡੇ)-ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਸਤੇ ਚੁਣੇ ਨੁਮਾਇੰਦੇ ਸ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ 2 ਮਈ ਤੋਂ ਚਾਰ ਦਿਨਾਂ ਦੀ ਆਪਣੀ ਨਿੱਜੀ ਫੇਰੀ ਤੇ ਇੰਗਲੈਂਡ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ ਵਡਾਲਾ ਦੇ ਨਜ਼ਦੀਕੀ ਸਾਥੀ ਅਤੇ ਤੀਰ ਗਰੁੱਪ ਲੈਸਟਰ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਬਕਾ ਪ੍ਰਧਾਨ ਰਾਜਮਨਿੰਦਰ ਸਿੰਘ ਰਾਜਾ ਕੰਗ ਅਤੇ ਮੌਜੂਦਾ ਪ੍ਰਧਾਨ ਸ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ ਵਡਾਲਾ ਚਾਰ ਦਿਨਾਂ ਦੀ ਆਪਣੀ ਨਿੱਜੀ ਫੇਰੀ ਤੇ ਅੱਜ 2 ਮਈ ਨੂੰ ਇੰਗਲੈਂਡ ਆ ਰਹੇ ਹਨ। ਉਹਨਾਂ ਦੱਸਿਆ ਕਿ ਸ ਵਡਾਲਾ ਆਪਣੀ ਇਸ ਨਿੱਜੀ ਫੇਰੀ ਦੌਰਾਨ 4 ਮਈ ਐਤਵਾਰ ਨੂੰ ਸਵੇਰੇ 11:30 ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਲੈਸਟਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ  ਐਤਵਾਰ ਸ਼ਾਮ ਨੂੰ 6:30 ਵਜੇ ਸਿੱਖ ਮਸ਼ੀਨਰੀ ਸੁਸਾਇਟੀ ਸਾਊਥ ਹਾਲ ਵਿਖੇ ਸੰਗਤਾਂ ਨੂੰ ਸੰਬੋਧਨ ਕਰਨਗੈ। ਉਕਤ ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਸ ਗੁਰਪ੍ਰਤਾਪ ਸਿੰਘ ਵਡਾਲਾ ਆਪਣੀ ਨਿੱਜੀ ਫੇਰੀ ਤੇ ਕਨੇਡਾ ਰਵਾਨਾ ਹੋਣਗੇ।

Leave a Reply

Your email address will not be published. Required fields are marked *