ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬੀ ਗਾਇਕ ਜੌਨੀ ਮਹੇ ਵਲੋਂ ਗਾਏ ਆਪਣੇ ਪਲੇਠੇ ਪੰਜਾਬੀ ਗੀਤ ‘ਜਹਾਨ’ ਦਾ ਪੋਸਟਰ ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਵਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗੀਤਕਾਰ ਤੇ ਨਾਮਾ ਨਿਗਾਰ ਰਾਣਾ ਭੋਗਪੁਰੀਆ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਗਾਇਕ ਜੌਨੀ ਮਹੇ ਅਤੇ ਗੀਤਕਾਰ ਜਸਦੀਪ ਸਾਗਰ ਵੀ ਮੌਜੂਦ ਸਨ। ਗਾਇਕ ਜੌਨੀ ਮਹੇ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਤਾਰ ਈ ਬੀਟ ਬ੍ਰੇਕਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦਾ ਵੀਡੀਓ 2x ਮੀਡੀਆ ਨੇ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿਚ ਫ਼ਿਲਮਾਇਆ ਗਿਆ ਹੈ। ਭਾਰਤ ਭੂਰੀਆ ਵਲੋਂ ਡਾਇਰੈਕਟ ਕੀਤੇ ਗਏ ਇਸ ਗੀਤ ਨੂੰ ਮਹੇ ਮਿਊਜ਼ਿਕ ਵਲੋਂ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।
ਸਰਬਜੀਤ ਫੁੱਲ ਤੇ ਪ੍ਰੀਤ ਸਮਰਾਲਾ ‘ ਨਾਗ ਦੀ ਬੱਚੀ’ ਗੀਤ ਨਾਲ ਸਰੋਤਿਆਂ ਦੇ ਹੋਏ ਰੂਬਰੂ
ਸਰੀ /ਵੈਨਕੂਵਰ (ਕੁਲਦੀਪ ਚੁੰਬਰ)- “ਉਸਤਾਦਾਂ ਤੋਂ ਸਿੱਖੇ ਹੋਏ ਕਲਾਕਾਰ ਕਿਤੇ ਵੀ ਫਿੱਟ ਹੋ ਜਾਂਦੇ ਨੇ,, ਇਹ ਕਰ ਦਿਖਾਇਆ ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ ਨੇ,,, ਗ਼ਜ਼ਲ ਗਾਵੇ ਤਾਂ ਕਮਾਲ, ਲੋਕ ਗੀਤ ਗਾਉਂਦਾ ਤਾਂ ਬਾਕਮਾਲ ਤੇ ਡਿਊਟ ਗੀਤ ਲੈ ਕੇ ਹਾਜ਼ਿਰ ਹੋ ਗਿਆ “” ਨਾਗ ਦੀ ਬੱਚੀ,,, ਨਾਲ ਸਹਿ ਗਾਇਕਾ ਪ੍ਰੀਤ ਸਮਰਾਲਾ ਨੇ ਵੀ ਸੁਰਾਂ ਦੀਆਂ ਬਰੀਕੀਆਂ ਲਾਉਣ ਚ ਕੋਈ ਕਸਰ ਨਹੀਂ ਛੱਡੀ। ਸਰਬਜੀਤ ਫੁੱਲ ਤੇ ਪ੍ਰੀਤ ਸਮਰਾਲਾ ਦੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਸੁਰਿੰਦਰ ਬੱਬੂ ਘੁੰਗਰਾਲੀ ਨੇ,, ਲਿਖਿਆ ਸਰਬਜੀਤ ਫੁੱਲ ਨੇ,, ਇਸ ਦੀ ਪੇਸ਼ਕਸ਼ ਰਵਿੰਦਰ ਰਮਤਾ ਯੂ ਕੇ ਨੇ ਕੀਤੀ ਹੈ । ਗੀਤ ਨੂੰ ਸਰੋਤਿਆਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਲੋਕ ਗਾਇਕ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ ਨੇ ਇਸ ਗੀਤ ਦੀ ਸਫਲਤਾ ਲਈ ਸਾਰੇ ਸਰੋਤਿਆਂ ਦਾ ਦਿਲ ਖੋਲ੍ਹਕੇ ਧੰਨਵਾਦ ਕੀਤਾ ਹੈ।
ਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਤੇ ਐਸ ਬੀ ਬੱਲ ਦੀ ਅਵਾਜ਼ ਵਿੱਚ ਨਵਾਂ ਦੋਗਾਣਾ ‘ਬਰਫੀ’ ਗੋਲਡ ਰਕਾਟ ਮਿਊਜਕ ਕੰਪਨੀ ਵਲੋਂ ਕੀਤਾ ਰਿਲੀਜ਼
ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਤੇ ਐਸ ਬੀ ਬੱਲ ਦੀ ਅਵਾਜ਼ ਵਿੱਚ ਨਵਾਂ ਡਿਊਟ ਗੀਤ “ਬਰਫੀ ” ਗੋਲਡ ਰਕਾਟ ਮਿਊਜਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਗੁਰਮਿੰਦਰ ਗੋਲਡੀ ਨੇ ਦੱਸਿਆ ਇਸ ਗੀਤ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਕੀਤਾਂ ਗਿਆ ਤੇ ਇਸ ਗੀਤ ਦਾ ਵਿਡਿਊ ਅਮਨ ਸਟ੍ਰਿੰਗ ਵਲੋਂ ਵੱਖ ਵੱਖ ਲੋਕੇਸਨਾਂ ਤੇ ਤਿਆਰ ਕੀਤਾ ਗਿਆ ਹੈ ਇਸ ਗੀਤ ਨੂੰ ਰਾਜੂ ਸਿੰਘਾਂ ਵਾਲੇ ਨੇ ਲਿਖਿਆ ਹੈ । ਇਸ ਟ੍ਰੈਕ ਨੂੰ ਗੋਲਡ ਰਕਾਟ ਮਿਊਜਕ ਕੰਪਨੀ ਦੇ ਪ੍ਰੋਡਿਊਸਰ ਜਸਬੀਰ ਦੋਲੀਕੇ ਵਲੋਂ ਯੂਟਿਊਬ ਸੋਸ਼ਲ ਮੀਡੀਆ ਤੇ ਵੱਖ ਵੱਖ ਚੈਨਲਾਂ ਤੇ ਚਲਾਇਆ ਜਾ ਰਿਹਾ ਹੈ। ਇਸ ਵਿੱਚ ਵਿਸ਼ੇਸ਼ ਸਹਿਯੋਗ ਜੇ ਜੇ ਪ੍ਰੋਡਕਸ਼ਨ ਹਾਊਸ ਨੇ ਦਿੱਤਾ ਹੈ ਜੋਂ ਗੋਲਡ ਰਕਾਟ ਮਿਊਜਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਕੰਪਨੀ, ਸਿੰਗਰ, ਗੀਤਕਾਰ, ਮਿਊਜਕ ਡਾਇਰੈਕਟਰ ਤਰੱਕੀ ਕਰੇ। ਇਹ ਬਰਫੀ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹਰੇਕ ਵਰਗ ਨੂੰ ਪਸੰਦ ਆਵੇ ।