ਸਰੀ/ ਵੈਨਕੂਵਰ ( ਕੁਲਦੀਪ ਚੁੰਬਰ )- ਪੰਜਾਬ ਸਰਕਾਰ ਵਲੋਂ ਆਰੰਭੀ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਸ੍ਰੀ ਜੀਤ ਲਾਲ ਭੱਟੀ ਡਾਇਰੈਕਟਰ ਪਨਬਸ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਵਿਖੇ 7 ਜਮਾਤਾਂ ਦੇ ਕਮਰਿਆਂ ਦੇ ਨਵੀਨੀਕਰਨ ਤੇ ਆਧੁਨਿਕੀਕਰਨ ਦਾ ਉਦਘਾਟਨ ਕੀਤਾ ਗਿਆ । ਸਭ ਤੋਂ ਪਹਿਲਾਂ ਪ੍ਰਿੰਸੀਪਲ ਸ੍ਰੀ ਰਾਮ ਆਸਰਾ ਸਟੇਟ ਐਵਾਰਡੀ , ਸਕੂਲ ਇੰਚਾਰਜ ਸੁਰੇਸ਼ ਕੁਮਾਰ ਤੇ ਸਮੂਹ ਸਟਾਫ ਵਲੋਂ ਸ੍ਰੀ ਭੱਟੀ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ । ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀ ਰਹੇ ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਜੂਰੀ ਭਗਵਾਨਪੁਰ ਤੇ ਫ਼ਰਿਆਦ ਮੁਹੰਮਦ ਨੂੰ ਸਨਮਾਨਿਤ ਕੀਤਾ ਗਿਆ । ਇਸਦੇ ਨਾਲ ਹੀ ਛੋਟੀ ਉਮਰ ਵਿਚ ਦੋ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਲੇ ਸਕੂਲ ਦੇ ਵਿਦਿਆਰਥੀ ਸੰਦੀਪ ਧੀਰੋਵਾਲ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਜੀਤ ਲਾਲ ਭੱਟੀ , ਪ੍ਰਿੰਸੀਪਲ ਸ੍ਰੀ ਰਾਮ ਆਸਰਾ ਸਟੇਟ ਐਵਾਰਡੀ ਤੇ ਸਕੂਲ ਇੰਚਾਰਜ ਲੈਕਚਰਾਰ ਸੁਰੇਸ਼ ਕੁਮਾਰ ਵਲੋਂ ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ ਵਿਚ ਕੀਤੇ ਕਾਰਜਾਂ ਦੀ ਪ੍ਰਸੰਸ਼ਾ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਗੁਰਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਬਲਾਕ ਪ੍ਰਧਾਨ ਸਤਨਾਮ ਸਿੰਘ ਮਨਕੋਟੀਆ, ਜ਼ਿਲ੍ਹਾ ਅਹੁਦੇਦਾਰ ਮੰਗਾ ਸਿੰਘ, ਸ੍ਰੀ ਮਨੋਜ ਭੱਟੀ , ਬਲਾਕ ਪ੍ਰਧਾਨ ਚੌਧਰੀ ਤਰਸੇਮ ਲਾਲ, ਬਲਾਕ ਪ੍ਰਧਾਨ ਮਦਨ ਸਿੰਘ, ਬਲਾਕ ਪ੍ਰਧਾਨ ਹੰਸ ਰਾਜ , ਬਲਾਕ ਪ੍ਰਧਾਨ ਹਨਿੰਦਰ ਸਿੰਘ , ਇਲਾਕੇ ਦੀ ਸੀਨੀਅਰ ਲੀਡਰਸ਼ਿਪ , ਪੰਚਾਇਤ ਮੈਂਬਰ , ਸਕੂਲ ਕਮੇਟੀ ਆਹੁਦੇਦਾਰ ਤੇ ਸਮੁੱਚਾ ਸਟਾਫ ਹਾਜ਼ਰ ਸੀ ।
ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀਂ ਨਿੱਝਰਾਂ ਵਿਖੇ ਪ੍ਰਭਾਵਸ਼ਾਲੀ ਸਮਾਗਮ
