Headlines

ਆਸਟ੍ਰੇਲੀਆ ਸਿਡਨੀ ਸੁਖਦੇਵ ਸਿੰਘ ਭੰਗੂ ਅਤੇ ਸਾਥੀਆਂ ਵਲੋਂ ਬਹੁਤ ਹੀ ਸ਼ਾਨਦਾਰ ਮਹਿਫ਼ਲ ਸਜਾਈ

ਮੰਗਲ ਹਠੂਰ ਦੀ ਕਲਮ ਦਾ ਹੋਇਆ ਵੱਡਾ ਮਾਣ-
ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਆਸਟ੍ਰੇਲੀਆ ਸਿਡਨੀ ਵਿੱਚ ਬਹੁਤ ਹੀ ਯਾਦਗਾਰੀ ਮਹਿਫ਼ਲ ਪ੍ਰਸਿੱਧ ਗੀਤਕਾਰ ਤੇ ਨਾਵਲਕਾਰ ਮੰਗਲ ਹਠੂਰ ਦੇ ਨਾਮ ਹੋਈ। ਰਾਤ ਦੇਰ ਤੱਕ ਚੱਲੀ ਇਸ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂਬਰੂ ਕੀਤੀ ਗਈ।  ਇਸ ਮੌਕੇ ਸੁਖਦੇਵ ਸਿੰਘ ਭੰਗੂ, ਬਲਵੀਰ ਸਿੰਘ ਪਵਾਰ, ਰਾਜਵਿੰਦਰ ਸਿੰਘ ਕਿੱਟੂ, ਰਾਜਵਿੰਦਰ ਸਿੰਘ ਗੋਂਦਾਰਾ,ਹਰਜਿੰਦਰ ਸਿੰਘ ਚੌਹਾਨ, ਕੁਲਦੀਪ ਸਿੰਘ ਬਰਾੜ, ਹਰਵਿੰਦਰ ਰੰਧਾਵਾ, ਹਰਵਿੰਦਰ ਸਨੀ, ਦਿਲਬਾਗ ਸਿੰਘ ਗਰੇਵਾਲ ,ਚਰਨਜੀਤ ਸਿੰਘ ਸੋਢੀ, ਇਕਬਾਲ ਸਿੰਘ ਸੰਧੂ, ਰਘਵੀਰ ਸਿੰਘ ਬੱਲ,ਨਿਰਮਲ ਸਿੰਘ,ਕੁਲਜੀਤ ਸਿੰਘ ਗੋਸਲ,ਚੇਤ ਸਿੰਘ ,ਹਰਦੀਪ ਸਿੰਘ ਮਾਨ,ਲੇਖਕ ਮਨੀ ਸਿਡਨੀ,ਅਮਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਹਾਜ਼ਰ ਸਨ। ਮੰਗਲ ਹਠੂਰ ਨੇ ਰਾਤ ਦੇਰ ਤੱਕ ਸਾਰਿਆਂ ਨੂੰ ਕੀਲੀ ਰੱਖਿਆ । ਐਨੇ ਮਾਣ ਸਤਿਕਾਰ ਲਈ ਅਖੀਰ ਵਿੱਚ ਮੰਗਲ ਹਠੂਰ ਨੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *