Headlines

 ਭਗਵਾਨ ਵਾਲਮੀਕਿ ਮੰਦਰ ਨਿਊਯਾਰਕ ਵਿਖੇ ਸਮਾਗਮ ਦਾ ਆਯੋਜਨ

ਗਾਇਕ ਕੁਲਦੀਪ ਚੁੰਬਰ, ਐਸ ਰਿਸ਼ੀ ਅਤੇ ਰਵਿੰਦਰ ਰਮਤਾ ਨੇ ਭਰੀਆਂ ਹਾਜ਼ਰੀਆਂ-
ਸਰੀ/ ਵੈਨਕੂਵਰ –  ਭਗਵਾਨ ਵਾਲਮੀਕਿ ਤ੍ਰਿਕਾਲ ਦਰਸ਼ੀ ਮੰਦਿਰ ਨਿਊਯਾਰਕ ਵਿਖੇ ਮਹਾਰਿਸ਼ੀ ਵਾਲਮੀਕਿ ਸੁਸਾਇਟੀ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪਹਿਲਾਂ ਪ੍ਰਮੁੱਖ ਰਸਮਾਂ ਨੂੰ ਅਦਾ ਕਰਦਿਆਂ ਭਗਵਾਨ ਵਾਲਮੀਕ ਜੀ ਦੀ ਮੂਰਤੀ ਤੇ ਸ਼ਰਧਾ ਸੁੰਮਨ ਅਰਪਤ ਕੀਤੇ ਗਏ।  ਇਸ ਮੌਕੇ ਪ੍ਰਧਾਨ ਮੱਖਣ ਸਿੰਘ ਲੋਹਟੀਆਂ , ਚੇਅਰਮੈਨ ਸੁਰਿੰਦਰ ਭਗਾਣੀਆਂ, ਖਜ਼ਾਨਚੀ ਤਰਸੇਮ ਲਾਲ ਪੇਟੀ, ਸੈਕਟਰੀ ਰਣਜੀਤ ਸਿੰਘ, ਮੁੱਖ ਸੇਵਾਦਾਰ ਕੁਲਵੰਤ ਸਿੰਘ ਨੇ ਆਏ ਹੋਏ ਕਨੇਡਾ ਤੋਂ ਕਲਾਕਾਰਾਂ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ।  ਇਸ ਮੌਕੇ ਸੰਗਤ ਨੂੰ ਭਗਵਾਨ ਵਾਲਮੀਕੀ ਜੀ ਦੀ ਮਹਾਨ ਮਹਿਮਾ ਦਾ ਗੁਣਗਾਣ ਕਨੇਡਾ ਤੋਂ ਆਏ ਗਾਇਕ ਕੁਲਦੀਪ ਚੁੰਬਰ, ਐਸ ਰਿਸ਼ੀ ਨੇ ਸਰਵਣ ਕਰਵਾਇਆ।  ਸਟੇਜ ਦਾ ਸੰਚਾਲਨ ਗਾਇਕ ਰਵਿੰਦਰ ਰਮਤਾ ਨੇ ਕੀਤਾ ਅਤੇ ਉਸ ਵਲੋਂ ਵੀ ਦੋ ਰਚਨਾਵਾਂ ਨਾਲ ਭਗਵਾਨ ਵਾਲਮੀਕਿ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਗਈ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਚਰਨਜੀਤ ਕੌਲ ਨੇ ਵੀ ਆਪਣੇ ਰਹਿਬਰਾਂ ਦੇ ਮਿਸ਼ਨ ਤੇ ਬਾਣੀ ਨਾਲ ਜੁੜਨ ਦੀ ਸੰਗਤ ਨੂੰ ਪ੍ਰੇਰਨਾ ਕੀਤੀ । ਇਸ ਮੌਕੇ ਜਸਵੀਰ ਮਿੰਟੂ , ਸੰਦੀਪ ਸੈਂਡੀ ਕੌਲ ਬ੍ਰਦਰਜ਼, ਭਜਨ ਬਿਨਪਾਲਕੇ, ਰਵਿੰਦਰ ਰਮਤਾ, ਕੁਲਵੰਤ ਸਿੰਘ, ਨੀਲਮ ਕੁਮਾਰ ਬੱਧਣ, ਧਰਮਵੀਰ ਹੀਰ, ਸੋਨੂ ਬੰਗਾ ਸਮੇਤ ਕਈ ਹੋਰ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *