ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਐਲਰਸਲੀ ਵਿਧਾਨ ਸਭਾ ਹਲਕੇ ਤੋਂ ਹੋ ਰਹੀ ਜਿਮਨੀ ਚੋਣ ਲਈ ਯੂ ਸੀ ਪੀ ਵਲੋਂ ਕਰਵਾਈ ਗਈ ਨੌਮੀਨੇਸ਼ਨ ਚੋਣ ਵਿਚ ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਜੇਤੂ ਰਹੇ ਹਨ। ਅੱਜ 3 ਮਈ ਨੂੰ ਬਾਦ ਦੁਪਹਿਰ 12.30 ਤੋਂ ਸ਼ਾਮ 6.30 ਤੱਕ ਪਈਆਂ ਵੋਟਾਂ ਵਿਚ ਨਰੇਸ਼ ਭਾਰਦਵਾਜ ਨੇ ਮੁਕਾਬਲੇ ਵਿਚ ਖੜੇ ਰਣਜੀਤ ਬਾਠ ਅਤੇ ਜਸਪ੍ਰੀਤ ਸੱਗੂ ਨੂੰ ਹਰਾਕੇ ਨੌਮੀਨੇਸ਼ਨ ਜਿੱਤ ਲਈ। ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਐਨ ਡੀ ਪੀ ਵਿਧਾਇਕ ਰੌਡ ਲੋਇਲਾ ਵਲੋਂ ਅਸਤੀਫਾ ਦੇਕੇ ਪਾਰਲੀਮਾਨੀ ਚੋਣ ਲੜਨ ਕਾਰਣ ਇਸ ਸੀਟ ਤੋਂ ਜਿਮਨੀ ਚੋਣ ਕਰਵਾਈ ਜਾ ਰਹੀ ਹੈ। ਅਲਬਰਟਾ ਸਰਕਾਰ ਵਲੋਂ ਇਸ ਹਲਕੇ ਦੀ ਜਿਮਨੀ ਚੋਣ 24 ਸਤੰਬਰ 2025 ਤੋਂ ਪਹਿਲਾਂ ਕਰਵਾਈ ਜਾਣੀ ਹੈ। ਐਨ ਡੀ ਪੀ ਵਲੋਂ ਵੀ ਇਸ ਹਲਕੇ ਤੋਂ ਨੌਮੀਨੇਸ਼ਨ ਚੋਣ 14 ਮਈ ਨੂੰ ਕਰਵਾਈ ਜਾ ਰਹੀ ਹੈ।