ਵੈਨਕੂਵਰ ,5 ਮਈ (ਮਲਕੀਤ ਸਿੰਘ )- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਦੇ ਭੇਦਭਰੀ ਹਾਲਤ ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਪ੍ਰਾਪਤ ਵੇਰਵਿਆਂ ਮੁਤਾਬਿਕ ਪੰਜਾਬ ਦੇ ਮਾਨਸਾ ਜਿਲੇ ਨਾਲ ਸੰਬੰਧਿਤ ਉਕਤ ਨੌਜਵਾਨ ਦਾ ਨਾਮ ਨਵਦੀਪ ਸਿੰਘ (25) ਦੱਸਿਆ ਜਾ ਰਿਹਾ ਹੈ। ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਪਿਛਲੇ ਦਿਨੀ ਉਹ ਸਰੀ ਸਥਿਤ ਆਪਣੇ ਇੱਕ ਜਾਣਕਾਰ ਕੋਲ ਠਹਿਰਿਆ ਸੀ ਅਤੇ ਇਸੇ ਦੌਰਾਨ ਹੀ ਉਸ ਦੇ ਅਚਾਨਕ ਲਾਪਤਾ ਹੋਣ ਬਾਰੇ ਪਤਾ ਲੱਗਾ> ਸਥਾਨਕ ਪੁਲਿਸ ਵੱਲੋਂ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਬਰੀਕੀ ਨਾਲ ਜਾਂਚ ਕਰਦਿਆਂ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ।|