ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25ਵਾਂ ਸਾਲਾਨਾ ਮਹਾਨ ਨਗਰ ਕੀਰਤਨ 18 ਮਈ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਮਿਲਵੁੱਡਜ, ਸ੍ਰੀ ਗੁਰੂ ਨਾਨਕ ਗੁਰਦੁਆਰਾ ਅਤੇ ਗੁਰਦੁਆਰਾ ਸਿੰਘ ਸਭਾ ਦੀ ਸਾਂਝੀ ਨਗਰ ਕੀਰਤਨ ਪ੍ਰਬੰਧਕ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨਗਰ ਕੀਰਤਨ ਗੁਰਦੁਆਰਾ ਮਿਲਵੁੱਡਜ 2606 ਮਿਲਵੁੱਡਜ ਰੋਡ ਈਸਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11.45 ਤੇ ਅਰਦਾਸ ਉਪਰੰਤ 12 ਵਜੇ ਚਾਲੇ ਪਾਵੇਗਾ। ਇਹ ਨਗਰ ਕੀਰਤਨ ਦੁਪਹਿਰ 1.30 ਵਜੇ ਪੋਲਾਰਡ ਮੀਡੋਜ ਪਾਰਕ ( ਨਾਰਥ ਆਫ ਟੀਡੀ ਬੇਕਰ ਸਕੂਲ) ਵਿਖੇ ਪੜਾਅ ਕਰੇਗਾ। ਉਪਰੰਤ 3.45 ਵਜੇ ਨਗਰ ਕੀਰਤਨ ਮੁੜ ਅੱਗੇ ਚਾਲੇ ਪਾਉਂਦਾ ਹੋਇਆ ਸ਼ਾਮ 5 ਵਜੇ ਗੁਰਦੁਆਰਾ ਸਿੰਘ ਸਭਾ 4504 ਮਿਲਵੁੱਡਜ ਵਿਖੇ ਸੰਪੂਰਨ ਹੋਵੇਗਾ। ਪ੍ਰਬੰਧਕਾਂ ਨੇ ਸੰਗਤਾਂ ਨੂੰ ਵਿਸਾਖੀ ਨਗਰ ਕੀਰਤਨ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਪੁੱਜਣ ਦੀ ਅਪੀਲ ਕੀਤੀ ਹੈ। ਵਧੇਰੇ ਜਾਣਕਾਰੀ ਲਈ ਸਕੱਤਰ ਸ. ਸੁਰਿੰਦਰ ਸਿੰਘ ਹੂੰਝਣ ਨਾਲ ਫੋਨ ਨੰਬਰ 780-777-3653 ਜਾਂ ਚੇਅਰਮੈਨ ਸ ਹਰਮੇਲ ਸਿੰਘ ਤੂਰ ਨਾਲ ਫੋਨ ਨੰਬਰ 825-343–0868 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਗਰ ਕੀਰਤਨ ਕਮੇਟੀ ਮੈਂਬਰਾਂ ਵਿਚ ਸੁਰਿੰਦਰ ਸਿੰਘ ਹੂੰਝਣ, ਸ ਕਰਨੈਲ ਸਿੰਘ ਭੰਵਰਾ, ਅਵਤਾਰ ਸਿੰਘ ਗਿੱਲ, ਜੁਝਾਰ ਸਿੰਘ ਬੈਂਸ, ਹਰਮੇਲ ਸਿੰਘ ਤੂਰ ਤੇ ਹਰਬੀਰ ਸਿੰਘ ਸੰਧੂ ਆਦਿ ਸ਼ਾਮਿਲ ਹਨ।