ਚੰਡੀਗੜ੍ਹ, 9 ਮਈ
ਬੀਐੱਸਐੱਫ ਨੇ ਜੰਮੂ ਖੇਤਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਮ ਕਰਦੇ ਹੋਏ ਸੱਤ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ।
ਬੀਐੱਸਐੱਫ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ, ‘‘ਸਾਂਬਾ ਸੈਕਟਰ ਵਿੱਚ 8-9 ਮਈ ਦੀ ਰਾਤ ਨੂੰ ਅਤਿਵਾਦੀਆਂ ਦੇ ਇੱਕ ਵੱਡੇ ਸਮੂਹ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਤਾ ਨਿਗਰਾਨੀ ਗਰਿੱਡ ਵੱਲੋਂ ਲਗਾਇਆ ਗਿਆ।’’ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਸਫ਼ਲ ਬਣਾਉਣ ਲਈ ਪਾਕਿ ਰੇਂਜਰਾਂ ਨੇ Dhandhar ਚੌਕੀ ਤੋਂ ਗੋਲੀਬਾਰੀ ਵੀ ਕੀਤੀ।
ਤਰਜਮਾਨ ਨੇ ਕਿਹਾ, ‘‘ਬੀਐਸਐਫ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ, ਘੱਟੋ ਘੱਟ 7 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਅਤੇ Dhandhar ਦੀ ਪਾਕਿਸਤਾਨੀ ਪੋਸਟ ਨੂੰ ਭਾਰੀ ਨੁਕਸਾਨ ਪਹੁੰਚਾਇਆ।’’ ਜੰਮੂ ਦੇ ਦੱਖਣ ਵਿੱਚ ਸਾਂਬਾ ਸੈਕਟਰ ਵਿੱਚ ਪਿਛਲੇ ਦਿਨਾਂ ਦੌਰਾਨ ਸਰਹੱਦ ਪਾਰ ਤੋਂ ਡਰੋਨ ਘੁਸਪੈਠ ਦੇ ਨਾਲ-ਨਾਲ ਕਈ ਘਟਨਾਵਾਂ ਵਾਪਰੀਆਂ ਹਨ।
ਇਸ ਖੇਤਰ ਵਿੱਚ ਪਹਿਲਾਂ ਵੀ ਘੁਸਪੈਠ ਦੇ ਨਾਲ-ਨਾਲ ਗੋਲੀਬੰਦੀ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪਠਾਨਕੋਟ ਤੋਂ ਜੰਮੂ ਅਤੇ ਅੱਗੇ ਸ਼੍ਰੀਨਗਰ ਤੱਕ ਜਾਣ ਵਾਲਾ ਕੌਮੀ ਸ਼ਾਹਰਾਹ ਸਾਂਬਾ ਵਿੱਚੋਂ ਲੰਘਦਾ ਹੈ, ਜੋ ਕਿ ਪਾਕਿਸਤਾਨ ਦੀ ਸਰਹੱਦ ਨੇੜੇ ਹੈ।