28 ਕੈਬਨਿਟ ਤੇ 10 ਰਾਜ ਮੰਤਰੀ ਬਣਾਏ-
ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਵਿਦੇਸ਼, ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਪਾਰ ਮੰਤਰੀ ਬਣਾਇਆ-ਰਣਦੀਪ ਸਿੰਘ ਸਰਾਏ ਤੇ ਰੂਬੀ ਸਹੋਤਾ ਰਾਜ ਮੰਤਰੀ ਬਣੇ-
ਓਟਵਾ ( ਦੇ ਪ੍ਰ ਬਿ)- ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਆਪਣੀ ਨਵੀਂ ਕੈਬਨਿਟ ਦਾ ਗਠਨ ਕਰਦਿਆਂ ਰੀਡੋ ਹਾਲ ਵਿਚ ਹੋਏ ਇਕ ਸਮਾਗਮ ਦੌਰਾਨ ਗਵਰਨਰ ਜਨਰਲ ਮੈਰੀ ਸਾਈਮਨ ਦੀ ਮੌਜੂਦਗੀ ਵਿਚ 28 ਮੰਤਰੀਆਂ ਅਤੇ 10 ਰਾਜ ਮੰਤਰੀਆਂ ਨੂੰ ਉਹਨਾਂ ਦੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਪਹਿਲੀ ਕੈਬਨਿਟ ਦੇ ਕੁਝ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਉਂਦਿਆਂ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਨਵੀਂ ਕੈਬਨਿਟ ਵਿਚ ਭਾਰਤੀ ਤੇ ਪੰਜਾਬੀ ਮਾਂ ਦੀ ਧੀ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ, ਬਰੈਂਪਟਨ ਈਸਟ ਤੋ ਐਮ ਪੀ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਟਰੇਡ ਅਤੇ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਅਤੇ ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।
ਨਵੀਂ ਕੈਬਨਿਟ ਵਿਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਟਰਾਂਸਪੋਰਟ ਤੇ ਟਰੇਡ ਵਿਭਾਗ ਸੌਂਪਿਆ ਗਿਆ ਹੈ। ਫਰਾਂਸਿਸ ਸ਼ੈਂਪੇਨ ਨੂੰ ਵਿੱਤ ਅਤੇ ਮਾਲ ਮੰਤਰੀ ਬਣਾਇਆ ਗਿਆ ਹੈ।ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੰਮ ਕਰਨ ਵਾਲੇ ਤਿੰਨ ਸੀਨੀਅਰ ਮੰਤਰੀ ਜੋ ਪ੍ਰਧਾਨ ਮੰਤਰੀ ਕਾਰਨੀ ਨਾਲ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ, ਉਹਨਾਂ ਵਿਚ ਮੇਲਾਨੀ ਜੋਲੀ, ਡੋਮਿਨਿਕ ਲੇਬਲੈਂਕ ਅਤੇ ਡੇਵਿਡ ਮੈਕਗਿੰਟੀ ਨੂੰ ਵੀ ਮੁੜ ਕੈਬਨਿਟ ਵਿਚ ਜ਼ਿੰਮੇਵਾਰੀ ਸੌਂਪੀ ਗਈ ਹੈ। ਜੋਲੀ ਜੋ ਪਹਿਲਾਂ ਵਿਦੇਸ਼ ਮੰਤਰੀ ਸੀ ਨੂੰ ਹੁਣ ਉਦਯੋਗ ਵਿਭਾਗ ਦਿੱਤਾ ਗਿਆ ਹੈ।ਲੇਬਲੈਂਕ ਨੂੰ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰਧਾਨ ਅਤੇ ਕੈਨੇਡਾ-ਅਮਰੀਕਾ ਵਪਾਰ, ਅੰਤਰ-ਸਰਕਾਰੀ ਮਾਮਲਿਆਂ ਅਤੇ ਇੱਕ ਕੈਨੇਡੀਅਨ ਅਰਥਵਿਵਸਥਾ ਦੇ ਵਿਭਾਗ ਦਿੱਤੇ ਗਏ ਹਨ। ਮੈਕਗਿੰਟੀ ਨੂੰ ਜਨਤਕ ਸੁਰੱਖਿਆ ਤੋਂ ਨੈਸ਼ਨਲ ਡਿਫੈਂਸ ਵਿਭਾਗ ਦਿੱਤਾ ਹੈ ਜੋ ਪਹਿਲਾਂ ਬਿਲ ਬਲੇਅਰ ਕੋਲ ਸੀ। ਬਿਲ ਬਲੇਅਰ ਨੂੰ ਇਸ ਵਾਰ ਕੈਬਨਿਟ ਵਿਚ ਨਹੀਂ ਲਿਆ ਗਿਆ। ਸਕਾਰਬਰੋਅ ਤੋਂ ਐਮ ਪੀ ਤੇ ਸ੍ਰੀਲੰਕਾ ਮੂਲ ਦੇ ਗੈਰੀ ਆਨੰਦਸੈਂਗਰੀ ਨੂੰ ਜਨਤਕ ਸੁਰੱਖਿਆ ਮੰਤਰੀ ਬਣਾਇਆ ਗਿਆ ਹੈ। ਵੈਨਕੂਵਰ ਤੋਂ ਸਾਬਕਾ ਮੇਅਰ ਗਰੈਗ ਰੋਬਬਰਸਟਨ ਨੂੰ ਹਾਊਸਿੰਗ ਦਾ ਮਹੱਤਵਪੂਰਣ ਮਹਿਕਮਾ ਦਿੱਤਾ ਗਿਆ ਹੈ।
Mark Carney’s new cabinet- ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਵਿਚ ਸ਼ਾਮਿਲ ਮੰਤਰੀਆਂ ਦੀ ਸੂਚੀ-
![]() |
Mark Carney
ਮਾਰਕ ਕਾਰਨੀ |
Prime Minister of Canada ਪ੍ਰਧਾਨ ਮੰਤਰੀ | |
---|---|---|---|
![]() |
Shafqat Ali
ਸ਼ਫਕਤ ਅਲੀ |
President of the Treasury Board-
ਖਜ਼ਾਨਾ ਬੋਰਡ |
* |
![]() |
Rebecca Alty
ਰਬੈਕਾ ਐਲਟੀ |
Crown-Indigenous Relations
ਕਰਾਊਨ-ਮੂਲਨਿਵਾਸੀਆਂ ਸਬੰਧਾਂ ਬਾਰੇ ਵਿਭਾਗ |
* |
![]() |
Anita Anand
ਅਨੀਤਾ ਆਨੰਦ |
Foreign Affairs-
ਵਿਦੇਸ਼ ਮਾਮਲੇ |
Innovation, Science and Industry |
![]() |
Gary Anandasangare
ਗੈਰੀ ਆਨੰਦਸੈਂਗਰੀ |
Public Safety
ਜਨਤਕ ਸੁਰੱਖਿਆ |
Justice and Attorney-General of Canada and Crown-Indigenous Relations and Northern Affairs |
![]() |
Rebecca Chartrand
ਰਬੈਕਾ ਚਾਰਟਰੈਂਡ |
Northern and Arctic Affairs and Minister responsible for the Canadian Northern Economic Development Agency-
ਨਾਰਦਰਨ ਆਰਕਟਿਕ ਵਿਕਾਸ |
* |
![]() |
François-Philippe Champagne
ਫਰਾਂਸਿਸ ਫਿਲਮ ਸ਼ੈਪੇਨ |
Finance and National Revenue
ਵਿੱਤ ਮੰਤਰੀ |
Finance |
![]() |
Julie Dabrusin
ਜੂਲੀ |
Environment and Climate Change-
ਵਾਤਾਵਰਣ ਸੰਭਾਲ |
* |
![]() |
Sean Fraser
ਸ਼ੌਨ ਫਰੇਜ਼ਰ |
Justice and Attorney-General of Canada and Minister responsible for the Atlantic Canada Opportunities Agency
ਜਸਟਿਸ ਅਤੇ ਅਟਾਰਨੀ ਜਨਰਲ |
* |
![]() |
Chrystia Freeland
ਕ੍ਰਿਸਟੀਆ ਫਰੀਲੈਂਡ |
Transport and Internal Trade
ਟਰਾਂਸਪੋਰਟ ਵਿਭਾਗ ਅਤੇ ਘਰੇਲੂ ਵਪਾਰ। |
Transport and Internal Trade |
![]() |
Steven Guilbeault
ਸਟੀਵਨ ਗਿਲਬੋਲਟ |
Canadian Identity and Culture and Minister responsible for Official Languages-
ਸਭਿਆਚਾਰਕ ਮਾਮਲੇ |
Canadian Culture and Identity, Parks Canada and Quebec Lieutenant |
![]() |
Mandy Gull-Masty
ਮੈਂਡੀ ਗੁਲ ਮੈਸਟੀ |
Indigenous Services
ਮੂਲਨਿਵਾਸੀ ਸੇਵਾਵਾਂ |
* |
![]() |
Patty Hajdu
ਪੈਟੀ ਹੈਜੂ |
Jobs and Families and Minister responsible for the Federal Economic Development Agency for Northern Ontario-
ਰੋਜ਼ਗਾਰ ਤੇ ਪਰਿਵਾਰ ਭਲਾਈ ਵਿਭਾਗ |
Indigenous Services |
![]() |
Tim Hodgson
ਟਿਮ ਹੌਗਸਨ |
Energy and Natural Resources
ਊਰਜਾ ਤੇ ਕੁਦਰਤੀ ਸਰੋਤ |
* |
![]() |
Mélanie Joly
ਮਲੇਨੀ ਜੋਲੀ |
Industry and Minister responsible for Canada Economic Development for Quebec Regions-
ਉਦਯੋਗ ਤੇ ਆਰਥਿਕ ਵਿਕਾਸ |
Foreign Affairs and International Development |
![]() |
Dominic LeBlanc
ਡੋਮੀਨਕ ਲੀਬਲੈਂਕ |
President of the King’s Privy Council for Canada and Minister responsible for Canada-U.S. Trade, Intergovernmental Affairs and One Canadian Economy-
ਪ੍ਰਿਵੀ ਕੌਂਸਲ ਮੁਖੀ, ਕੈਨੇਡਾ- ਅਮਰੀਕਾ ਵਪਾਰ ਤੇ ਅੰਤਰਰਾਜੀ ਮਾਮਲੇ। |
International Trade and Intergovernmental Affairs and President of the King’s Privy Council for Canada |
![]() |
Joël Lightbound
ਜੋਲ ਲਾਈਟਬੌਂਡ |
Government Transformation, Public Works and Procurement-
ਪਬਲਿਕ ਵਰਕਸ |
* |
![]() |
Heath MacDonald
ਹੀਥ ਮੈਕਡੋਨਲਡ |
Agriculture and Agri-Food-
ਖੇਤੀਬਾੜੀ ਅਤੇ ਖੁਰਾਕ ਮੰਤਰੀ |
* |
![]() |
Steven MacKinnon
ਸਟੀਵਨ ਮੈਕਨਨ |
Leader of the Government in the House of Commons-
ਹਾਊਸ ਲੀਡਰ |
Jobs and Families |
![]() |
David J. McGuinty
ਡੇਵਿਡ ਮੈਗਿੰਟੀ |
National Defence-
ਰੱਖਿਆ ਮੰਤਰੀ |
Public Safety and Emergency Preparedness |
![]() |
Jill McKnight
ਜਿਲ ਮੈਕਨਾਈਟ |
Veterans Affairs and Associate Minister of National Defence
ਵੈਟਰਨ ਮਾਮਲੇ ਤੇ ਰੱਖਿਆ ਵਿਭਾਗ। |
* |
![]() |
Lena Metlege Diab
ਲੇਨਾ ਮੈਲੀਜ ਡੀਆਬ |
Immigration, Refugees and Citizenship-
ਇਮੀਗ੍ਰੇਸ਼ਨ,ਰਿਫਿਊਜੀ ਤੇ ਸਿਟੀਜ਼ਨਸ਼ਿਪ ਵਿਭਾਗ |
* |
![]() |
Marjorie Michel
ਮਾਰਜਰੀ ਮਿਸ਼ੇਲ |
Health
ਸਿਹਤ ਵਿਭਾਗ |
* |
![]() |
Eleanor Olszewski
ਐਲੀਨੋਰ ਓਲਜਵਸਕੀ |
Emergency Management and Community Resilience and Minister responsible for Prairies Economic Development Canada-ਪਰੇਰੀਜ ਵਿਕਾਸ ਮਾਮਲੇ | * |
![]() |
Gregor Robertson
ਗਰੈਗਰ ਰੋਬਰਟਸਨ |
Housing and Infrastructure and Minister responsible for Pacific Economic Development Canada-ਹਾਊਸਿੰਗ ਤੇ ਬੁਨਿਆਦਾ ਢਾਂਚਾ | * |
![]() |
Maninder Sidhu
ਮਨਿੰਦਰ ਸਿੱਧੂ |
International Trade-ਕੌਮਾਂਤਰੀ ਵਪਾਰ | * |
![]() |
Evan Solomon
ਈਵਾਨ ਸੋਲੋਮਨ |
Artificial Intelligence and Digital Innovation and Minister responsible for the Federal Economic Development Agency for Southern Ontario
ਆਰਟੀਫਿਸ਼ੀਅਰ ਇੰਟੈਲੀਜੈਂਸੀ ਤੇ ਡਿਜੀਟਲ ਇਨੋਵੇਸ਼ਨ |
* |
![]() |
Joanne Thompson
ਜੌਨੀ ਥਾਮਸਨ |
Fisheries-ਮੱਛੀ ਪਾਲਣ | Fisheries, Oceans and the Canadian Coast Guard |
![]() |
Rechie Valdez
ਰਿਚੀ ਵੈਲਡੇਜ਼ |
Women and Gender Equality and Secretary of State (Small Business and Tourism)-ਮਹਿਲਾ ਭਲਾਈ |
List of Secretaries of State in Canada: ਰਾਜ ਮੰਤਰੀਆਂ ਦੀ ਸੂਚੀ-
-
- Buckley Belanger: Secretary of State (Rural Development) ਬਕਲੇ ਬੈਲੈਂਜਰ ( ਪੇਂਡੂ ਵਿਕਾਸ)
- Stephen Fuhr: Secretary of State (Defence Procurement)-ਸਟੀਫਨ ਫੂਹਰ ( ਰੱਖਿਆ ਵਿਭਾਗ)
- Anna Gainey: Secretary of State (Children and Youth)-ਐਨਾ ਗੈਨੀ ( ਬਾਲ ਤੇ ਯੂਥ ਵਿਕਾਸ)
- Wayne Long: Secretary of State (Canada Revenue Agency and Financial Institutions) ਵਾਇਨੇ ਲੌਂਗ (ਮਾਲ ਅਤੇ ਵਿੱਤੀ ਵਿਭਾਗ)
- Stephanie McLean: Secretary of State (Seniors)-ਸਟੈਫਨੀ ਮਕਲੀਨ ( ਬਜੁਰਗਾਂ ਦੀ ਭਲਾਈ)
- Nathalie Provost: Secretary of State (Nature)-ਨਤਾਲੀ ਪਰੋਵੋਸਟ ( ਕੁਦਰਤੀ ਸਰੋਤਾਂ ਬਾਰੇ)
- Ruby Sahota: Secretary of State (Combatting Crime)-ਰੂਬੀ ਸਹੋਤਾ-(ਅਪਰਾਧ ਰੋਕੂ ਵਿਭਾਗ)
- Randeep Sarai: Secretary of State (International Development)-ਰਣਦੀਪ ਸਿੰਘ ਸਰਾਏ ( ਇੰਟਰਨੈਸ਼ਨਲ ਵਿਕਾਸ)-
- Adam van Koeverden: Secretary of State (Sport)-ਐਡਮ ਵੈਨ ਕੂਵਰਡਨ ( ਖੇਡਾਂ)
- John Zerucelli: Secretary of State (Labour)- ਜੌਹਨ ਜ਼ੇਰੂਸੈਲੀ ( ਲੇਬਰ)
ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਵਿਚ ਜਾਂਦੇ ਹੋਏ।