ਵੈਨਕੂਵਰ ,13 ਮਈ (ਮਲਕੀਤ ਸਿੰਘ)- ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਫਿਲਾਮੌਥ ਇਲਾਕੇ ਚ ਹਾਈਵੇ 101 ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਸਵਾਰੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ|
ਪ੍ਰਾਪਤ ਵੇਰਵਿਆਂ ਮੁਤਾਬਿਕ ਇਹ ਦਰਦਨਾਕ ਹਾਦਸਾ ਰਾਤ ਸਮੇਂ ਦੋ ਕਾਰਾਂ ਹੋਂਡਾ ਸਵਿਕ ਅਤੇ ਨਿਸਾਨ ਸੈਂਟਰਾ ਦੀ ਹੋਈ ਆਪਸੀ ਟੱਕਰ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸਾ ਇਹਨਾਂ ਭਿਆਨਕ ਸੀ ਕਿ ਦੋਨਾਂ ਕਾਰਾਂ ਚ ਸਫਰ ਕਰ ਰਹੀਆਂ ਸਵਾਰੀਆਂ ਚੋਂ ਚਾਰਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਇੱਕ ਜਖਮੀ ਹਸਪਤਾਲ ਲਿਜਾਂਦਿਆਂ ਦਮ ਤੋੜ ਗਿਆ| ਇਸ ਹਾਦਸੇ ਚ ਗੰਭੀਰ ਰੂਪ ਚ ਜਖਮੀ ਹੋਏ ਹੋਰਨਾ ਨੂੰ ਸਥਾਨਕ ਪੁਲਿਸ ਵੱਲੋਂ ਹਸਪਤਾਲ ਪਹੁੰਚਾਉਣ ਮਗਰੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।|