ਵੈਨਕੂਵਰ , 13 ਮਈ (ਮਲਕੀਤ ਸਿੰਘ)- ਪਿਛਲੇ ਦਿਨੀ ਸਰੀ ਤੋਂ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਘਟਨਾ ਦੀ ਸੂਚਨਾ ਪੁਲਿਸ ਵੱਲੋਂ ਜਨਤਕ ਕਰਦਿਆਂ ਉਕਤ ਨੌਜਵਾਨ ਦੀ ਭਾਲ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ> ਹੁਣ ਇਸ ਘਟਨਾ ਚ ਨਵਾਂ ਮੋੜ ਆਉਂਦਿਆਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਉਕਤ ਨੌਜਵਾਨ ਟਰੱਕ ਡਰਾਈਵਰ ਸੀ ਅਤੇ ਪਿਛਲੇ ਦਿਨੀ ਸਰੀ ਆਓੁਣ ਮਗਰੋਂ ਆਪਣੇ ਕਿਸੇ ਜਾਣਕਾਰ ਕੋਲ ਠਹਿਰਿਆ ਸੀ। ਇਸੇ ਦੌਰਾਨ ਇੱਕ ਲੜਕੀ ਵੱਲੋਂ ਉਸਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਗਿਆ ਸੀ ਜਿਸ ਮਗਰੋਂ ਉਕਤ ਨੌਜਵਾਨ ਲਾਪਤਾ ਹੋ ਗਿਆ। ਪੁਲਿਸ ਵੱਲੋਂ ਇਸ ਸਬੰਧੀ ਇੱਕ ਲੜਕੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਇਸ ਸਬੰਧੀ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ|