ਪੇਸ਼ਕਸ਼ -ਅੰਮ੍ਰਿਤ ਪਵਾਰ-
ਜਿਸ ਇਨਸਾਨ ਨੇ ਕਦੇ ਵੀ ਸੰਘਰਸ਼ ਤੋਂ ਆਪਣੇ ਆਪ ਨੂੰ ਦੁੱਖੀ ਮਹਿਸੂਸ ਨਹੀਂ ਕੀਤਾ ਓਹ ਇਨਸਾਨ ਅੱਜ ਅਪ੍ਰਤੱਖ ਰੂਪ ਵਿੱਚ ਪੰਜਾਬੀ ਫ਼ਿਲ੍ਮ ਇੰਡਸਟਰੀ ਦੀ ਖਾਸ ਹਰਫਨ ਮੌਲਾ ਸਖਸ਼ੀਅਤ ਹੈ।ਨਾਮ ਦਲਜੀਤ ਸਿੰਘ ਅਰੋੜਾ ਤੇ ਕਿੱਤਾ ਪੇਸ਼ਕਾਰ ,ਲਾਈਨ ਨਿਰਮਾਤਾ ,ਅਭਿਨੇਤਾ ,ਫ਼ਿਲਮ ਮੈਗਜ਼ੀਨ ਸੰਪਾਦਕ ,ਪਦਮਨੀ ਕੋਲਹਾਪੁਰੀ ਐਕਟਿੰਗ ਸਕੂਲ ਅੰਮ੍ਰਿਤਸਰ ਦਾ ਸੰਚਾਲਕ ,ਫ਼ਿਲਮ ਗੀਤਕਾਰ ਤੇ ਬਹੁਤ ਕੁੱਝ ਫ਼ਿਲਮ ਤੇ ਟੀਵੀ ਮਿਊਜ਼ਿਕ ਖੇਤਰ ਵਿਚ ਹੈ।ਅੰਮ੍ਰਿਤਸਰ ਅਸੀਂ ਅਕਸਰ ਦਲਜੀਤ ਸਿੰਘ ਅਰੋੜਾ ਨੂੰ ਮਿਲਦੇ ਹਾਂ , ਕਦੇ ਓਹ ਸਾਥੀਆਂ ਨਾਲ ਮਿਲ ਮੋਹੰਮਦ ਰਫੀ ਸਾਬ ਦੀ ਯਾਦ ਵਿੱਚ ਸਲਾਨਾ ਐਵਾਰਡ ਸਮਾਰੋਹ ਤੇ ਬਤੌਰ ਈਵੈਂਟ ਮੁੱਖ ਪ੍ਰਬੰਧਕ ਮਿਲਦੇ ਨੇ ਤੇ ਕਦੇ ਟੈਲੇਂਟ ਅਭਿਨੈ ਤੇ ਗਾਇਕੀ ਦਾ ਮੁਕਾਬਲੇ ਖੁਦ ਕਰਵਾ ਰਹੇ ਹੁੰਦੇ ਹਨ।ਦਲਜੀਤ ਅਰੋੜਾ ਨੇ ਕਰੇਟਰ ਆਡੀਓ ਵੀਡਿਉ ਤੋਂ ਨਵੇਂ ਕਲਾਕਾਰਾਂ ਦੇ ਟਰੈਕ ਕੈਸਟ,ਸੀ ਡੀ ਕੱਢ ਦਿੱਤੇ ਜਿਹੜੇ ਅੱਜ ਸਟਾਰ ਗਾਇਕ ਵੀ ਹਨ।ਫਿਰ ਓਹਨਾਂ ਗੁਰਬਾਣੀ ਦਾ ਨਿੱਜੀ ਪ੍ਰੋਗਰਾਮ ਦੂਰਦਰਸ਼ਨ ਜਲੰਧਰ ਤੇ ਚਲਾ ਕਿ ਲੋਕ ਪ੍ਰਿਅ ਰਾਗੀ ਤੇ ਨਵੇਂ ਰਾਗੀ ਉਤਸ਼ਾਹਿਤ ਕੀਤੇ।ਓਹਨਾਂ ਨੇ ਹਰਮੀਤ ਗੌਰੀ ,ਸੰਦੀਪ ਕੌਰ ਨੂੰ ਐਂਕਰ ਬਣਾ ਉਂਗਲੀ ਪਕੜ ਐਕਟ੍ਰੈਸ ਬਣਾ ਦਿੱਤਾ। ਇੱਕ ਹੋਰ ਆਪਣੀ ਮੈਨੇਜਰ ਹੀਰੋਇਨ ਬਣਾਈ ਤੇ ਖੁਦ “ਘੁੱਲੇ ਸ਼ਾਹ ਦੇ ਕਾਰਨਾਮੇ “ਕਮੇਡੀ ਸੀਰੀਅਲ ਬਣਾ ਕਿ ਨਾਮ ਸਥਾਪਿਤ ਕੀਤਾ।ਦਲਜੀਤ ਅਰੋੜਾ ਖੁਦ ਐਕਟਰ ਨੇ ਤੇ ਸੰਖੇਪ ਵਿੱਚ ਤ੍ਰਿਪਤੀ ਦਿਮਰੀ ਨਾਲ ਓਹਨਾਂ ਦੀ ਹਿੰਦੀ ਫਿਲਮ ਆ ਰਹੀ ਹੈ।ਲਾਈਨ ਨਿਰਮਾਤਾ ਬਣ “ਚੜ੍ਹਦੀ ਕਲਾ ਪੰਜਾਬ ਦੀ” ਬਣਾ ਚੁੱਕੇ ਇਹ ਵੈਲ ਪਰਸਨੇਲਟਡ ਸਕਸ਼ ਨੇ ਪੰਜਾਬੀ ਸਿਨੇਮਾ ਲਈ ਗੀਤ ਲਿਖ ਨਾਮ ਬਣਾ ਲਿਆ ਹੈ।”ਆਸਰਾ,ਸਲੂਟ, ਸਾਂਭ ਲਵਾਂਗੇ ਆਪੇ,ਯਾਰ ਅਣਮੁੱਲੇ,ਗੁਰਮੁਖ ,ਹਵੇਲੀ,ਮੁਲਾਕਾਤ ਤੇ ਹੋਰ ਕਈ ਫ਼ਿਲਮਜ਼ ਲਈ ਗੀਤ ਰਚੇ ਹਨ। ਲੀਰਕਸ ਲਿਖਣ ਵਿੱਚ ਜਵਾਬ ਨਹੀਂ ਦਿਲਜੀਤ ਸਿੰਘ ਅਰੋੜਾ ਦਾ ਤੇ ਹਾਂ ਪੰਜਾਬੀ ਫ਼ਿਲ੍ਮ ਡਿਜੀਟਲ ਡਾਇਰੈਕਟਰੀ ਤੱਕ ਦੇ ਰਚਨਹਾਰ ਨਿਰਮਾਤਾ ਦੇ ਨਾਲ ਪੰਜਾਬੀ ਸਕਰੀਨ ਮੈਗਜ਼ੀਨ ਤਕਰੀਬਨ ਪੰਜਾਬੀ ਫ਼ਿਲਮਜ਼ ਦਾ ਰੰਗੀਨ ਮੈਗਜ਼ੀਨ ਤੇ ਲਤੇਸਟ ਖਬਰਾਂ ਆਲੋਚਨਾ ਤੇ ਬਹੁਤ ਕੁੱਝ ਤੇ ਪਰਿਵਾਰ ਓਹਨਾਂ ਦਾ ਤਾਂ ਬੇਟਾ ਮਨਜੋਤ ਸਿੰਘ ਫ਼ਿਲਮ ਡਾਇਰੈਕਟਰ ਬਣ ਅੱਗੇ ਆ ਰਿਹਾ ਹੈ”ਜੱਟ ਨਿਖੱਟੂ ” ਸ਼ੋਰਟ ਫ਼ਿਲਮ ਨਾਲ ਚਰਚਿਤ ਹਨ।ਓਹਨਾਂ ਦੀ ਬੇਟੀ ਜੋਤ ਅਰੋੜਾ ਗ਼ਜ਼ਬ ਦੀ ਐਕਟ੍ਰੈਸ ਹੈ।ਸੰਖੇਪ ਵਿੱਚ ਦਲਜੀਤ ਸਿੰਘ ਅਰੋੜਾ ਕੋਲ ਫ਼ਿਲਮੀ ਬੀ ਏ ਕਰਨ ਬਾਅਦ ਐਨੀਆਂ ਕੂ ਡਿਗਰੀਆਂ ਹਨ ਕਿ ਓਹ ਗੀਤ ਲਿਖਣ ਦੇ ,ਫ਼ਿਲਮ ਪਤਰਕਾਰਿਤਾ ਦੇ ਟੀਵੀ ,ਫ਼ਿਲਮ ਨਿਰਮਾਣ ਤੇ ਈਵੈਂਟ ਦੇ ਪ੍ਰੋਫੈਸਰ ਤੇ ਹਨ ਕੱਲੇ ਇਹ ਸਾਰੇ ਵਿਸ਼ੇ ਪੜ੍ਹਾ ਸਕਦੇ ਨੇ ਕਿਓਂ ਕਿ ਹਰ ਸਬਜੈਕਟ ਦੇ ਓਹ ਮਾਹਿਰ ਹਨ।