ਐਡਮਿੰਟਨ/ ਵੈਨਕੂਵਰ ( ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਚੁੰਬਰ)- ਤੇਰ੍ਹਵਾਂ ਮੇਲਾ ਪੰਜਾਬੀਆਂ ਦਾ ਐਡਮਿੰਟਨ ਵਿੱਚ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਨਾਲ 23 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਐਡਮਿੰਟਨ ਵਿੱਚ ਫਰੀ ਮੇਲਾ ਹਰ ਵਰ੍ਹੇ ਦੀ ਤਰ੍ਹਾਂ ਕਰਵਾਉਣ ਦੀਆਂ ਤਿਆਰੀਆਂ ਸਾਰੇ ਪ੍ਰਬੰਧਕਾਂ ਵਲੋਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਐਡਮਿੰਟਨ ਵਾਸੀਆਂ ਨੂੰ ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਖੁੱਲਾ ਸੱਦਾ ਹੈ ਅਤੇ ਪਰਿਵਾਰਾਂ ਸਮੇਤ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਦੀ ਬੇਨਤੀ ਪ੍ਰਬੰਧਕ ਵੀਰਾਂ ਨੇ ਸਭ ਸ਼ਹਿਰੀਆਂ ਨੂੰ ਕੀਤੀ ਹੈ । ਕਨੇਡੀਅਨ ਮਜੈਕ ਆਰਟਿਸਟ ਐਸੋਸੀਏਸ਼ਨ, ਐਡਮਿੰਟਨ ਪੰਜਾਬ ਯੂਨਾਈਟਡ ਸਪੋਰਟਸ ਅਤੇ ਹੈਰੀਟੇਜ ਐਸੋਸੀਏਸ਼ਨ ਐਂਡ ਓਪਲ ਟਰੱਕਿੰਗ ਲਿਮਿਟਡ ਇਸ ਮੇਲੇ ਦੇ ਪੇਸ਼ਕਾਰ ਹਨ। ਮੇਲੇ ਵਿੱਚ ਇਸ ਵਾਰ ਵਿਸ਼ੇਸ਼ ਤੌਰ ਤੇ ਸਿੰਘ ਹਰਜੋਤ, ਉਪਿੰਦਰ ਮਠਾਰੂ, ਬਲਕਾਰ ਸਿੱਧੂ, ਜੱਸੀ ਸੋਹਲ, ਜੈਸਮੀਨ ਅਖ਼ਤਰ, ਸਿਮਰਨ ਸਹੋਤਾ ਸਮੇਤ ਕਈ ਹੋਰ ਫਨਕਾਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ, ਜੋ ਇਸ ਮੇਲੇ ਦੀ ਸ਼ਾਨ ਨੂੰ ਹੋਰ ਵੀ ਦੂਣ ਸਵਾਇਆ ਕਰਨਗੇ ਅਤੇ ਆਪਣੇ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕਰਕੇ ਸਰੋਤਿਆਂ ਦਾ ਮਨੋਰੰਜਨ ਕਰਨਗੇ। ਪੂਸ਼ਾ ਗਰਾਊਂਡ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਵੇਗਾ। ਇਸ ਮੇਲੇ ਲਈ ਸਮੁੱਚੇ ਪ੍ਰਬੰਧਕਾਂ ਦੀ ਟੀਮ ਉਪਿੰਦਰ ਮਠਾਰੂ, ਬਿੰਦਰ ਵਿਰਕ, ਲਾਡੀ ਸੂਸਾਂ ਵਾਲਾ, ਕੁਲਬੀਰ ਉੱਪਲ , ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਹਰਦੀਪ ਲੱਲ, ਪੰਕਜ ਦੁਆ, ਸੰਦੀਪ ਪੰਧੇਰ , ਮਹਿੰਦਰ ਟੂਰ, ਮਨਜੀਤ ਸਿੰਘ ਫੇਰੂਮਾਨ ਆਪਣੀ ਮਿਹਨਤ ਨਾਲ ਮੇਲੇ ਦੀ ਸਫਲਤਾ ਲਈ ਦਿਨ ਰਾਤ ਇੱਕ ਕਰ ਰਹੇ ਹਨ।
ਐਡਮਿੰਟਨ ਵਿੱਚ 13ਵਾਂ ਮੇਲਾ ਪੰਜਾਬੀਆਂ ਦਾ 23 ਅਗਸਤ ਨੂੰ
