Headlines

ਮਿਸੀਸਾਗਾ ਚ ਉੱਘੇ ਟਰਾਂਸਪੋਰਟਰ ਢੱਡਾ ਦਾ ਗੋਲੀਆਂ ਮਾਰ ਕੇ ਕਤਲ

ਫਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ-
ਵੈਨਕੂਵਰ,15 ਮਈ (ਮਲਕੀਤ ਸਿੰਘ)- ਓਨਟਾਰੀਓ ਸੂਬੇ ਦੇ ਮਿਸੀਸਾਗਾ ਚ ਡਿਕਸਨ- ਡੈਰੀ ਰੋਡ ਨੇੜੇ ਬੁੱਧਵਾਰ ਨੂੰ ਦੁਪਹਿਰ ਸਮੇਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਉੱਘੇ  ਪੰਜਾਬੀ ਟਰਾਂਸਪੋਰਟਰ ਹਰਜੀਤ ਸਿੰਘ ਢੱਡਾ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਨਸਨੀਖੇਜ ਖਬਰ ਹੈ। ਇਸ ਸਬੰਧੀ ਪ੍ਰਾਪਤ ਹੋਰਨਾਂ ਵੇਰਵਿਆਂ ਮੁਤਾਬਕ ਸ ਢੱਡਾ ਨੂੰ ਪਿਛਲੇ ਕੁਝ  ਸਮੇਂ ਤੋਂ ਫਿਰੌਤੀਆਂ ਮੰਗਣ ਵਾਲੇ ਕੁਝ ਅਗਿਆਤ ਵਿਅਕਤੀਆਂ ਵੱਲੋਂ  ਫੋਨ ਕਾਲਾਂ  ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ ਧਮਕੀਆਂ ਦੇਣ ਦੇ ਮਾਮਲੇ ਨਾਲ ਵੀ ਸੰਬੰਧਿਤ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਐਗਲਾਂ ਤੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ।

ਹੋਰ ਸੂਤਰਾਂ ਮੁਤਾਬਿਕ ਹਰਜੀਤ ਸਿੰਘ ਢੱਡਾ ਆਪਣੇ ਦਫਤਰ ਦੇ ਬਾਹਰ ਖੜੇ ਆਪਣੇ ਵਾਹਨ ਨਜ਼ਦੀਕ ਆਇਆ ਤਾਂ ਪਹਿਲਾਂ ਤੋਂ ਤਾਕ ਲਾ ਕੇ ਖੜੇ ਅਣਪਛਾਤੇ ਦੋਸ਼ੀਆਂ ਨੇ ਉਸ ’ਤੇ 15-16 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਮੌਕੇ ਪਾਰਕਿੰਗ ’ਚ ਮੌਜੂਦ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਢੱਡਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।ਪੁਲੀਸ ਬੁਲਾਰੀ ਮਾਈਕਲ ਸਟੈਫਰਡ ਨੇ ਕਿਹਾ ਕਿ ਕੇਸ ਜਾਂਚ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪਤਾ ਲਾਉਣ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ। ਇਕ ਚਸ਼ਮਦੀਦ ਨੇ ਦੱਸਿਆ, ‘‘ਉਹ ਥੋੜੀ ਦੂਰ ਖੜਾ ਸੀ, ਜਦੋਂ ਬੰਦੂਕਧਾਰੀ ਪਾਰਕਿੰਗ ’ਚ ਖੜੀ ਕਾਰ ’ਚੋਂ ਨਿਕਲੇ ਅਤੇ ਗੋਲੀਆਂ ਚਲਾ ਕੇ ਵਾਪਸ ਉਸੇ ਕਾਰ ਵਿਚ ਫਰਾਰ ਹੋ ਗਏ।’’ਉੱਥੇ ਨਜ਼ਦੀਕ ਸਥਿਤ ਲਾਅ ਫਰਮ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਇਕ ਗੋਲੀ ਉਨ੍ਹਾਂ ਦੇ ਦਫਤਰ ਅੰਦਰ ਆਕੇ ਉਸ ਦੀ ਖਾਲੀ ਕੁਰਸੀ ’ਤੇ ਲੱਗੀ ਵੱਜੀ, ਕਿਸੇ ਕੰਮ ਲਈ ਉਹ ਕੁਰਸੀ ਤੋਂ ਉੱਠਿਆ ਸੀ ਜਿਸ ਕਾਰਣ ਉਸਦਾ ਜਾਨੀ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਮਿਸੀਸਾਗਾ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਇਹ ਛੇਵਾਂ ਕਤਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਬਾਜਪੁਰ ਜਿਲ੍ਹੇ ਤੋਂ ਕਿਸਾਨੀ ਪਿਛੋਕੜ ਨਾਲ ਸਬੰਧਤ ਹਰਜੀਤ ਸਿੰਘ ਢੱਡਾ ਕਰੀਬ 30 ਵਰ੍ਹੇ ਪਹਿਲਾਂ ਕੈਨੇਡਾ ਆਏ ਸਨ ਤੇ ਟਰੱਕਿੰਗ  ਕਾਰੋਬਾਰੀ ਸਨ। ਨਜ਼ਦੀਕੀਆਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਉਸ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਪੀਲ ਪੁਲੀਸ ਨੇ ਵੀ ਹਰਜੀਤ ਨੂੰ ਸੁਚੇਤ ਕੀਤਾ ਹੋਇਆ ਸੀ। ਹਰਜੀਤ ਸਿੰਘ ਨੂੰ ਦੇ ਨਜ਼ੀਦੀਕੀਆਂ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਾਰਤੀ ਨੰਬਰਾਂ ਤੋਂ ਆਉਂਦੀਆਂ ਧਮਕੀਆਂ ਕਾਰਨ ਕੁਝ ਸਮੇਂ ਤੋਂ ਉਹ ਪ੍ਰੇਸ਼ਾਨ ਰਹਿਣ ਲੱਗਿਆ ਸੀ। ਹੋਰ ਜਾਣਕਾਰੀ ਮੁਤਾਬਿਕ ਇਸ ਕਤਲ ਦੀ ਜਿੰਮੇਵਾਰੀ ਇਕ ਇਕ ਭਾਰਤੀ ਗੈਂਗਸਟਰ ਗਰੁੱਪ ਨੇ ਲਈ ਹੈ।

Leave a Reply

Your email address will not be published. Required fields are marked *