ਐਡਮਿੰਟਨ ( ਗੁਰਪ੍ਰੀਤ ਸਿੰਘ)-ਬੀਤੇ ਦਿਨ ਐਡਮਿੰਟਨ-ਐਲਰਸਲੀ ਹਲਕੇ ਤੋਂ ਐਨ ਡੀ ਪੀ ਵਲੋਂ ਕਰਵਾਈ ਗਈ ਨੌਮੀਨੇਸ਼ਨ ਚੋਣ ਵਿਚ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸੀਅਤ ਗੁਰਤੇਜ ਸਿੰਘ ਬਰਾੜ ਜੇਤੂ ਰਹੇ ਹਨ।ਹਲਕੇ ਦੇ ਲਗਪਗ 3800 ਪਾਰਟੀ ਮੈਂਬਰਾਂ ਵਲੋਂ ਕੀਤੀ ਗਈ ਚੋਣ ਵਿਚ ਉਹਨਾਂ ਦੇ ਮੁਕਾਬਲੇ ਵਿਚ ਸਨਾ, ਸ਼ਮਿੰਦਰ ਤੇ ਸਾਦਿਕ ਹੋਰ ਉਮੀਦਵਾਰ ਸਨ। ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਐਨ ਡੀ ਪੀ ਵਿਧਾਇਕ ਰੌਡ ਲੋਇਲਾ ਵਲੋਂ ਫੈਡਰਲ ਚੋਣ ਲੜਨ ਲਈ ਅਸਤੀਫਾ ਦਿੱਤੇ ਜਾਣ ਕਾਰਣ ਇਸ ਹਲਕੇ ਤੋਂ ਉਪ ਚੋਣ ਹੋਣੀ ਹੈ। ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਇਸ ਹਲਕੇ ਤੋਂ ਪੀ ਸੀ ਪਾਰਟੀ ਦੀ ਨੌਮੀਨੇਸ਼ਨ ਚੋਣ ਲੜ ਰਹੇ ਹਨ। ਇਸ ਹਲਕੇ ਤੋਂ ਉਪ ਚੋਣ 24 ਸਤੰਬਰ 2025 ਤੋਂ ਪਹਿਲਾਂ ਕਰਵਾਈ ਜਾਣੀ ਹੈ।