ਵੈਨਕੂਵਰ ( ਮਲਕੀਤ ਸਿੰਘ )- ਕੈਨੇਡਾ ਦੇ ਬਰੈਂਪਟਨ ਸ਼ਹਿਰ ਚ ਜਿਨਸੀ ਦੋਸ਼ਾਂ ਸਬੰਧੀ ਇੱਕ ਪੰਜਾਬੀ ਬਜੁਰਗ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਉਕਤ ਬਜੁਰਗ ਦੀ ਉਮਰ 78 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਸ਼ੱਕ ਜ਼ਾਹਰ ਦ ਕੀਤਾ ਗਿਆ ਹੈ ਕਿ ਉਸ ਵੱਲੋਂ ਬਰਾਮਮੇਲੀਆ ਰੋਡ ਤੇ ਸਥਿਤ ਗਿਵਨ ਫੈਮਿਲੀ ਪਾਰਕ ਚ 12 ਸਾਲਾਂ ਤੋਂ ਘੱਟ ਉਮਰ ਦੀ ਇੱਕ ਨਾਬਾਲਕ ਲੜਕੀ ਨਾਲ ਰਾਬਤਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਫਿਲਹਾਲ ਉਕਤ ਵਿਅਕਤੀ ਅਦਾਲਤ ਚ ਆਉਣ ਵਾਲੀ ਪੇਸ਼ੀ ਤੀਕ ਪੁਲਿਸ ਹਿਰਾਸਤ ਚ ਰਹੇਗਾ|