Headlines

ਸਿਟੀ ਆਫ਼ ਸਰੀ ਨੇ ਬੀ.ਸੀ. ਰੀਕਰੀਏਸ਼ਨ ਅਤੇ ਪਾਰਕਸ ਐਸੋਸੀਏਸ਼ਨ ਤੋਂ ਦੋ ਵਕਾਰੀ ਅਵਾਰਡ ਜਿੱਤੇ

ਸਰੀ ( ਕਾਹਲੋਂ)-. – ਸਰੀ ਸ਼ਹਿਰ ਨੂੰ ਬੀ. ਸੀ. ਰੀਕਰੀਏਸ਼ਨ ਐਂਡ ਪਾਰਕਸ ਐਸੋਸੀਏਸ਼ਨ ਦੁਆਰਾ ਦੋ ਵਕਾਰੀ ਸੂਬਾਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਰੀਕਰੀਏਸ਼ਨ ਅਤੇ ਪਾਰਕਾਂ ਵਿੱਚ ਨਵੀਨਤਾ, ਅਗਵਾਈ ਅਤੇ ਭਾਈਚਾਰੇ ਦੀ ਸ਼ਮੂਲੀਅਤ ਲਈ ਵਿਲੱਖਣ ਉਪਰਾਲੇ ਕਰਦੇ ਹਨ। ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਇਨਾਮ ਸਰੀ ਦੀ ਉਸ ਵਚਨਬੱਧਤਾ ਦਾ ਪ੍ਰਤੀਕ ਹਨ ਕਿ, ਅਸੀਂ ਇੱਕ ਅਜਿਹਾ   ਸ਼ਹਿਰ ਬਣਾਈਏ, ਜਿੱਥੇ ਹਰ ਕੋਈ ਆਪਣਾਪਣ ਮਹਿਸੂਸ ਕਰੇ”। ਅਸੀਂ ਨਵੀਨਤਾ, ਸਾਰਥਿਕ ਬਰਾਬਰੀ ਅਤੇ ਕਮਿਊਨਿਟੀ ਸਹਿਯੋਗ ਰਾਹੀਂ ਆਗੂ ਭੂਮਿਕਾ ਨਿਭਾਉਂਦੇ ਹੋਏ ਮਾਣ ਮਹਿਸੂਸ ਕਰਦੇ ਹਾਂ। ਮੈਂ ਬੀ.ਸੀ. ਰੀਕਰੀਏਸ਼ਨ ਅਤੇ ਪਾਰਕਸ ਐਸੋਸੀਏਸ਼ਨ ਦਾ ਧੰਨਵਾਦ ਕਰਦੀ ਹਾਂ, ਜਿਸ ਨੇ ਸਾਨੂੰ ਇਹ ਮਾਣ ਦਿੱਤਾ ਤੇ ਇਹ ਸਾਨੂੰ ਇਕੱਠੇ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹਨ ।”

ਸਰੀ ਐਕਸੈਸੀਬਿਲਟੀ ਲੀਡਰਸ਼ਿਪ ਟੀਮ (SALT) ਨੂੰ ਕਮਿਊਨਿਟੀ ਲੀਡਰਸ਼ਿਪ ਐਵਾਰਡ ਮਿਲਿਆ, ਜਿਸ ਨੇ ਸਰੀ ਦੇ ਪਾਰਕਸ, ਰੀਕਰੀਏਸ਼ਨ ਅਤੇ ਕਲਚਰ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪਹੁੰਚਯੋਗ ਅਤੇ ਸਮਾਵੇਸ਼ੀ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। SALT ਦਾ ਉਦੇਸ਼ ਸਾਰੇ ਨਿਵਾਸੀਆਂ ਲਈ ਯੋਗ ਸਹੂਲਤਾਂ ਮੁਤਾਬਿਕ ਪ੍ਰੋਗਰਾਮ ਉਲੀਕਣਾ ਹੈ। ਇਹ ਟੀਮ ਸਰੀ ਸਿਟੀ ਦੇ ਕਰਮਚਾਰੀਆਂ ਅਤੇ ਉਨ੍ਹਾਂ ਕਮਿਊਨਿਟੀ ਮੈਂਬਰਾਂ ਤੋਂ ਬਣੀ ਹੋਈ ਹੈ, ਜਿਨ੍ਹਾਂ ਕੋਲ ਅਪਾਹਜਤਾ ਅਤੇ ਪਛਾਣ ਦੇ ਨਿੱਜੀ ਤਜ਼ਰਬੇ ਹਨ। ਇਹ ਟੀਮ ਪ੍ਰੋਗਰਾਮਾਂ, ਸੇਵਾਵਾਂ ਅਤੇ ਜਨਤਕ ਥਾਵਾਂ ਵਿੱਚ ਸਾਰਥਿਕ ਪਹੁੰਚ ਯਕੀਨੀ ਬਣਾਉਣ ਲਈ ਕੰਮ ਕਰਦੀ ਹੈ।

SALT ਦੇ ਕੋਹ-ਚੇਅਰ ਅਮਿੱਤ ਨੇ ਕਿਹਾ, “ਸਰੀ ਐਕਸੈਸੀਬਿਲਟੀ ਲੀਡਰਸ਼ਿਪ ਟੀਮ ਨੂੰ ਕਮਿਊਨਿਟੀ ਲੀਡਰਸ਼ਿਪ ਐਵਾਰਡ ਮਿਲਣ ‘ਤੇ ਬਹੁਤ ਮਾਣ ਹੈ”। “ਇਹ ਸਨਮਾਨ ਇੱਕ ਅਜੇਹੀ ਟੀਮ ਦੀ ਨਿਸ਼ਠਾ ਅਤੇ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ, ਜੋ ਸਰੀ ਨੂੰ ਹੋਰ ਵੀ ਆਹਲਾ ਦਰਜੇ ਦਾ ਸ਼ਹਿਰ ਬਣਾਉਣ ਲਈ ਕੰਮ ਕਰ ਰਹੀ ਹੈ। ਨਿਵੇਕਲੇ ਅਨੁਭਵ ਅਤੇ ਵਿਭਿੰਨਤਾ ਰਾਹੀਂ, SALT ਸਰੀ ਵਿੱਚ ਪਹੁੰਚਯੋਗ ਰੀਕਰੀਏਸ਼ਨ ਅਤੇ ਪਾਰਕ ਸੇਵਾਵਾਂ ਦੇ ਡਿਜ਼ਾਈਨ ਕਰਨ ਤੋਂ ਲੈ ਕੇ ਮੁਹੱਈਆ ਕਰਵਾਉਣ ਤੱਕ ਸਾਰਥਿਕ ਤਬਦੀਲੀ ਦੀ ਅਗਵਾਈ ਕਰਨਾ ਜਾਰੀ ਰੱਖੇਗਾ।

ਇਸ ਤੋਂ ਇਲਾਵਾ, ਟੋਟੈਸਟ ਅਲੇਂਗ (Totest Aleng) ਇੰਡੀਜੀਨਸ ਲਰਨਿੰਗ ਹਾਊਸ ਨੂੰ ਫੈਸਿਲਟੀ ਐਕਸੀਲੈਂਸ ਪੁਰਸਕਾਰ ਮਿਲਿਆ ਹੈ, ਜੋ ਕਿ $6 ਮਿਲੀਅਨ ਤੋਂ ਘੱਟ ਦੀ ਰਕਮ ਵਾਲੇ ਪੂੰਜੀ ਪ੍ਰੋਜੈਕਟਾਂ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਉਨ੍ਹਾਂ ਸ਼ਾਨਦਾਰ ਸੁਵਿਧਾਵਾਂ ਦੇ ਵਧੀਆ ਡਿਜ਼ਾਈਨ ਨੂੰ ਦਿੱਤਾ ਜਾਂਦਾ ਹੈ, ਜੋ ਕਮਿਊਨਿਟੀ ਦੀ ਸੰਸਕ੍ਰਿਤੀ ਨੂੰ ਦਰਸਾਉਂਦੀਆਂ ਹਨ ਅਤੇ ਲੋਕਾਂ ਦੀ ਭਲਾਈ ਵਿੱਚ ਸੁਧਾਰ ਲਿਆਉਂਦੀਆਂ ਹਨ।  ਟੋਟੈਸਟ ਅਲੇਂਗ ਇੱਕ ਵਿਲੱਖਣ ਥਾਂ ਹੈ, ਜੋ ਮੂਲਵਾਸੀ ਸੰਸਕ੍ਰਿਤਿਕ ਅਭਿਆਸਾਂ ਲਈ ਸਮਰਪਿਤ ਹੈ, ਜਿੱਥੇ ਕਲਾ ਰਿਹਾਇਸ਼, ਵਰਕਸ਼ਾਪਾਂ, ਵਿਸ਼ੇਸ਼ ਸਮਾਗਮਾਂ ਅਤੇ ਸਕੂਲੀ ਪ੍ਰੋਗਰਾਮਾਂ ਰਾਹੀਂ ਇੰਡੀਜੀਨਸ ਕਲਾ ਅਤੇ ਗਿਆਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।

ਹੈਰੀਟੇਜ ਸਰਵਿਸਿਜ਼ ਮੈਨੇਜਰ ਕ੍ਰਿਸਟਿਨ ਹਾਰਡੀ ਨੇ ਕਿਹਾ, “ਟੋਟੈਸਟ ਅਲੇਂਗ: ਇੰਡੀਜੀਨਸ ਲਰਨਿੰਗ ਹਾਊਸ ਨੂੰ ਸੁਵਿਧਾ ਉੱਤਮ ਸੁਵਿਧਾ ਪੁਰਸਕਾਰ ਮਿਲਣਾ ਅਰਥਪੂਰਨ, ਆਦਰਯੋਗ ਸਲਾਹ-ਮਸ਼ਵਰੇ ਅਤੇ ਸਹਿਯੋਗ ਦਾ ਸਬੂਤ ਹੈ। “ਇਹ ਇੱਕ ਵਿਸ਼ੇਸ਼ ਸਥਾਨ ਹੈ, ਜੋ ਮੂਲਵਾਸੀ ਸੱਭਿਆਚਾਰਕ ਪ੍ਰੋਗਰਾਮਿੰਗ ਦੀ ਇੱਕ ਵਿਸ਼ਾਲ ਲੜੀ ਨੂੰ ਭਾਈਚਾਰਕ ਸੰਬੰਧਾਂ ਅਤੇ ਸਿੱਖਣ ਦੇ ਯੋਗ ਬਣਾਉਂਦਾ ਹੈ। ਅਸੀਂ ਇਹ ਸਨਮਾਨ ਲੈ ਮਾਣਮੱਤੇ ਮਹਿਸੂਸ ਕਰ ਰਹੇ ਹਾਂ।

ਬੀ.ਸੀ. ਰੀਕਰੀਏਸ਼ਨ ਅਤੇ ਪਾਰਕਸ ਐਸੋਸੀਏਸ਼ਨ ਦਾ ਇਹ ਕਾਰਜਕ੍ਰਮ ਉਨ੍ਹਾਂ ਵਿਸ਼ੇਸ਼ ਸਮਾਗਮਾਂ, ਪ੍ਰੋਗਰਾਮਾਂ, ਫੈਸਿਲਟੀਜ਼, ਪਾਰਕਾਂ ਅਤੇ ਵਿਅਕਤੀਆਂ ਦੀ ਸਲਾਹੁਣਾ ਕਰਦਾ ਹੈ, ਜਿਨ੍ਹਾਂ ਦੇ ਵਿਚਾਰ, ਨਵੀਨਤਾ, ਰੀਕਰੀਏਸ਼ਨ ਸੇਵਾਵਾਂ ਅਤੇ ਪਾਰਕਸ ਖੇਤਰ ਵਿੱਚ ਪ੍ਰਭਾਵ ਪਾਉਂਦੇ ਹਨ।

Leave a Reply

Your email address will not be published. Required fields are marked *