ਵਿੰਨੀਪੈਗ ( ਸ਼ਰਮਾ)- ਮੈਪਲ ਲੀਫ ਪੰਜਾਬ ਐਸੋਸੀਏਸ਼ਨ ਵਲੋਂ ਪ੍ਰੋਫੈਸਰ ਮੋਹਣ ਸਿੰਘ ਯਾਦਗਾਰੀ ਤੇ ਰੰਗਲਾ ਪੰਜਾਬ ਮੇਲਾ 14 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਰਾਤ 9 ਵਜੇ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਉਘੇ ਕਲਾਕਾਰ ਜਿਹਨਾਂ ਵਿਚ ਸਰਬਜੀਤ ਚੀਮਾ, ਸਾਰਥਿਕ ਕੇ, ਕੋਰੇਵਾਲਾ ਮਾਨ, ਸੁਰਜੀਤ ਖਾਨ, ਸੱਜਣ ਅਦੀਬ, ਪਰਵੀਨ ਦਰਦੀ, ਹਰਜੀਤ ਸਿੱਧੂ, ਮਨਜੀਤ ਰੂਪੋ, ਸਿਮਰਨ ਤੇ ਹੋਰ ਸ਼ਾਮਿਲ ਹਨ, ਲੋਕਾਂ ਦਾ ਮਨੋਰੰਜਨ ਕਰਨਗੇ। ਵਧੇਰੇ ਜਾਣਕਾਰੀ ਅਤੇ ਸਟਾਲ ਬੁਕਿੰਗ ਲਈ ਫੋਨ ਨੰਬਰ 431-844-0101 ਤੇ ਸੰਪਰਕ ਕੀਤਾ ਜਾ ਸਕਦਾ ਹੈ।