ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਬਹੁਤ ਸਾਰੇ ਅਜਿਹੇ ਸਿੱਖ ਸ਼ਰਧਾਲੂ ਹਨ ਜੋ ਨਿਸ਼ਕਾਮ ਸੇਵਾ ਲਈ ਤਤਪਰ ਰਹਿੰਦੇ ਹਨ। ਇਹਨਾਂ ਚੋ ਇਕ ਹਨ ਸ ਕੇਵਲ ਸਿੰਘ ਸਿੱਧੂ ਜਿਹਨਾਂ ਨੂੰ ਸਾਰੇ ਚਾਚਾ ਜੀ ਕਹਿਕੇ ਸੰਬੋਧਨ ਕਰਦੇ ਹਨ। ਦਾਨ ਇਕੱਤਰ ਕਰਨ ਜਾਂ ਰਸੀਦਾਂ ਕੱਟਣ ਲਈ ਉਹ ਹਰ ਵਕਤ ਹਾਜ਼ਰ ਰਹਿੰਦੇ ਹਨ। ਜਦੋੰ ਵੀ ਕਦੇ ਉਹਨਾਂ ਨੂੰ ਖਾਸ ਸਮਾਗਮਾਂ ਲਈ ਰਸੀਦਾਂ ਕੱਟਣ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਆਪਣੇ ਸਾਰੇ ਕਾਰਜ ਵਿਸਾਰ ਕੇ ਝੱਟ ਗੁਰੂ ਘਰ ਹਾਜ਼ਰ ਹੋ ਜਾਂਦੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਭਾਅ ਰਹੇ ਹਨ। ਵਾਹਿਗੁਰੂ ਉਹਨਾਂ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਨਿਸ਼ਕਾਮ ਸੇਵਾਦਾਰ ਕੇਵਲ ਸਿੰਘ ਸਿੱਧੂ
