Headlines

ਕਿਲਾਰਨੀ ਕਮਿਊਨਿਟੀ ਸੈਂਟਰ ਵਲੋਂ ਹਫਤਾਵਾਰੀ ਪ੍ਰੋਗਰਾਮ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਸਨਸੈਟ ਕਮਿਊਨਿਟੀ ਸੈਂਟਰ 6810 ਮੇਨ ਸਟਰੀਟ ਵੈਨਕੂਵਰ ਵਿਖੇ ਸਥਿਤ ਹੈ ਜਿਥੇ  ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਹਰ ਮੰਗਲਵਾਰ ਤੇ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸਮਾਗਮ ਆਯੋਜਿਤ ਕਰਦੀ ਹੈ। ਇਥੇ ਬਜੁਰਗ ਮੈਂਬਰ ਵੱਖ -ਵੱਖ ਵਿਸ਼ਿਆਂ ਦੇ ਗੱਲਬਾਤਾਂ ਦੇ ਨਾਲ ਕਵੀ ਦਰਬਾਰ ਦਾ ਵੀ ਆਨੰਦ ਮਾਣਦੇ ਹਨ।

ਦੂਸਰਾ ਸੀਨੀਅਰ ਸੈਂਟਰ ਕਿਲਾਰਨੀ ਕਮਿਊਨਿਟੀ ਸੈਂਟਰ ਹੈ ਜੋ 6062 ਕਿਲਾਰਨੀ ਸਟਰੀਟ ਵੈਨਕੂਵਰ ਵਿਖੇ ਸਥਿਤ ਹੈ ਤੇ ਇਸ ਦੇ  202 ਨੰਬਰ ਕਮਰੇ ਵਿਚ ਹਰ ਸੋਮਵਾਰ ਨੂੰ 12 ਵਜੇ ਤੋਂ 2 ਵਜੇ ਤੱਕ ਸਮਾਗਮ ਕਰਵਾਇਆ ਜਾਂਦਾ ਹੈ। ਇਥੇ ਸਮਾਜਿਕ, ਧਾਰਮਿਕ ਅਤੇ ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤਾਂ ਹੁੰਦੀਆਂ ਹਨ। ਇਸ ਸੈਂਟਰ ਵਿਚ 20 ਕੁ ਮੈਂਬਰ ਹਨ। ਸੁਸਾਇਟੀ ਵਲੋਂ ਹੋਰ ਮੈਂਬਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਇਸ ਵਾਸਤੇ  ਸ ਸਵਿੰਦਰ ਸਿੰਘ ਬਾਜਵਾ ਨਾਲ ਫੋਨ ਨੰਬਰ 604-727-5699 ਜਾਂ ਸ ਗੁਰਦਿਆਲ ਸਿੰਘ ਕੰਗ ਨਾਲ ਫੋਨ ਨੰਬਰ 604-715-9228 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *