ਸਰੀ /ਵੈਨਕੂਵਰ (ਕੁਲਦੀਪ ਚੁੰਬਰ )- ਅੱਜਕੱਲ੍ਹ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਆਸਟ੍ਰੇਲੀਆ ਟੂਰ ਤੇ ਹਨ ਅਤੇ ਉਹਨਾਂ ਦੀਆਂ ਭਰਵੀਆਂ ਮਹਿਫ਼ਲਾਂ ਲੱਗ ਰਹੀਆਂ ਹਨ । ਅੱਜ 16 ਮਈ ਨੂੰ ਮੈਲਬੌਰਨ ਕਰੇਗੀਬਰਨ ਵਿੱਚ ਬਹੁਤ ਹੀ ਭਰਵੀਂ ਮਹਿਫ਼ਲ ਲੱਗੀ। ਇਸ ਮੌਕੇ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂਬਰੂ ਕੀਤੀ। ਰਾਤ ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਸਰਦਾਰ ਸੀਤਲ ਸਿੰਘ, ਗੁਰਜੀਤ ਬਟਾਲਵੀ, ਪ੍ਰਸਿੱਧ ਗਾਇਕ ਨਰਿੰਦਰ ਚੀਮਾ, ਕੈਪਟਨ ਬਲਜੀਤ ਸਿੰਘ, ਹਰਮਨ ਹੁੰਦਲ, ਲੱਖੀ ਸ਼ਾਹ,ਰਾਜੂ ਪੁਆਰ, ਰਿੰਕੂ ਬਾਜਵਾ, ਸੁਖਬੀਰ ਕਾਹਲੋਂ ਅਰਮਾਨ ਬਟਾਲਵੀ, ਈਸ਼ਾਨ ਬਟਾਲਵੀ ਅਤੇ ਪਰਿਵਾਰ ਸ਼ਾਮਲ ਸਨ।
ਆਸਟ੍ਰੇਲੀਆ ਮੈਲਬੌਰਨ ਵਿੱਚ ਮੰਗਲ ਹਠੂਰ ਨੇ ਲਾਈਆਂ ਰੌਣਕਾਂ
