ਰਿਪੋਰਟ-ਬਲਵਿੰਦਰ ਬਾਲਮ-
ਜਲੰਧਰ -ਪੰਜਾਬੀ ਲਿਖਾਰੀ ਸਭਾ (ਰਜਿ.) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਮਿਤੀ 15 ਮਈ 2025, ਦਿਨ ਵੀਰਵਾਰ ਨੂੰ ਬਸਤੀ ਸ਼ੇਖ, ਜਲੰਧਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਚੌਦਾਂ ਭਾਸ਼ਾਵਾਂ ਵਿੱਚ ਗਾਉਣ ਵਾਲੇ ਸ੍ਰ. ਅਮ੍ਰਿਤਪਾਲ ਸਿੰਘ ਨਕੋਦਰ ਅਤੇ ਵਿਸ਼ੇਸ਼ ਮਹਿਮਾਨ ਉੱਘੀ ਲੇਖਿਕਾ ਬੀਬੀ ਪ੍ਰਕਾਸ਼ ਕੌਰ ਸਨ। ਸਭਾ ਵੱਲੋਂ ਇਨ੍ਹਾਂ ਦੋਨਾਂ ਮਹਾਨ ਸ਼ਖ਼ਸੀਅਤਾਂ ਨੂੰ ‘ ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਸ਼ੀ ਈਸਪੁਰੀ ਨੂੰ ਵੀ ਵਿਸ਼ੇਸ਼ ਮਾਣ-ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਪ੍ਰੋਗਰਾਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਮਹਿਮਾਨਾਂ ਅਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸਨਮਾਨਿਤ ਹੋਣ ਜਾ ਰਹੀਆਂ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਅਣਮੁੱਲੀ ਦੇਣ ਬਾਰੇ ਜਾਣਕਾਰੀ ਵੀ ਦਿੱਤੀ। ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਸ ਵਾਰ ਦੇ ਕਵੀ ਦਰਬਾਰ ਦਾ ਵਿਸ਼ਾ ‘ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ’ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਮਹਿਮਾਨਾਂ ਨੇ ਵੀ ਆਪਣੇ-ਆਪਣੇ ਕੀਮਤੀ ਵਿਚਾਰਾਂ ਅਤੇ ਰਚਨਾਵਾਂ ਨਾਲ ਸ਼ਰੋਤਿਆਂ ਨੂੰ ਸਰਸ਼ਾਰ ਕੀਤਾ। ਪ੍ਰਧਾਨਗੀ ਮੰਡਲ ‘ਚ ਸ੍ਰ. ਅਮ੍ਰਿਤਪਾਲ ਸਿੰਘ ਨਕੋਦਰ, ਬੀਬੀ ਪ੍ਰਕਾਸ਼ ਕੌਰ, ਸ੍ਰ. ਤੇਜਿੰਦਰ ਸਿੰਘ, ਸ੍ਰ. ਸੁਰਿੰਦਰਪਾਲ ਸਿੰਘ, ਰਵਿੰਦਰ ਦੀਪ, ਕੁਲਜੀਤ ਸਿੰਘ ਚਾਵਲਾ,ਬਲਵਿੰਦਰ ਸਿੰਘ, ਸੁਰਜੀਤ ਸਿੰਘ ਸਸਤਾ ਆਇਰਨ ਅਤੇ ਹਰਭਜਨ ਸਿੰਘ ਨਾਹਲ ਨੇ ਹਾਜ਼ਰੀ ਲਗਵਾਈ। ਸ੍ਰ. ਅਮ੍ਰਿਤਪਾਲ ਸਿੰਘ ਨਕੋਦਰ ਨੇ ਆਪਣੇ ਸੋਹਣੇ ਵਿਚਾਰਾਂ ਅਤੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਗੀਤ ਗਾ ਕੇ ਕਵੀ ਦਰਬਾਰ ‘ਚ ਵਿਲੱਖਣ ਰੰਗ ਬੰਨ੍ਹ ਦਿੱਤਾ। ਇਸ ਪ੍ਰੋਗਰਾਮ ਵਿੱਚ ਹਰਭਜਨ ਸਿੰਘ ਨਾਹਲ, ਹਰਜਿੰਦਰ ਸਿੰਘ ਜਿੰਦੀ, ਅਸ਼ੋਕ ‘ਟਾਂਡੀ’, ਆਸ਼ੀ ਈਸਪੁਰੀ, ਹਰਭਜਨ ਸਿੰਘ ਕਲਸੀ, ਕੁਲਜੀਤ ਸਿੰਘ ਚਾਵਲਾ, ਦਲਜੀਤ ਮਹਿਮੀ ਕਰਤਾਰਪੁਰ, ਲਾਲੀ ਕਰਤਾਰਪੁਰੀ, ਸੁਖਦੇਵ ਸਿੰਘ ਗੰਢਵਾ, ਅੰਮ੍ਰਿਤਪਾਲ ਸਿੰਘ ਹਾਮੀ, ਤਨਜੀਤ ਕੌਰ, ਭਗਵੰਤ ਸਿੰਘ, ਕੁਲਵਿੰਦਰ ਸਿੰਘ ਗਾਖ਼ਲ, ਮੈਡਮ ਗੁਰਮਿੰਦਰ ਕੌਰ, ਇੰਦਰ ਸਿੰਘ ਮਿਸਰੀ, ਅਮਰ ਸਿੰਘ ਅਮਰ, ਮੈਡਮ ਬਲਜੀਤ ਕੌਰ,ਤਰਸੇਮ ਜਲੰਧਰੀ, ਅਮਰਤਪਾਲ ਸਿੰਘ, ਰਵਿੰਦਰ ਦੀਪ, ਬਲਵਿੰਦਰ ਸਿੰਘ, ਮਨਜੀਤ ਸਿੰਘ ‘ਮਿੱਤਰ’, ਵੀ. ਕੇ ਦਿਆਲਪੁਰੀ, ਸੁਰਜੀਤ ਸਿੰਘ ਸਸਤਾ ਆਇਰਨ, ਪ੍ਰਕਾਸ਼ ਕੌਰ, ਸ੍ਰ. ਤੇਜਿੰਦਰ ਸਿੰਘ, ਸ੍ਰ. ਸੁਰਿੰਦਰਪਾਲ ਸਿੰਘ ਅਤੇ ਸਾਹਿਬਾ ਜੀਟਨ ਕੌਰ ਬਾਂਸਲ ਸ਼ਾਮਿਲ ਹੋਏ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਐਡਮਿੰਟਨ (ਕਨੇਡਾ) ਤੋਂ ਹੀ ਆਨਲਾਈਨ ਇਸ ਪ੍ਰੋਗਰਾਮ ਦਾ ਅਨੰਦ ਮਾਣਿਆਂ ਅਤੇ ਆਪਣੇ ਕੁਮੈਂਟਾਂ ਰਾਹੀਂ ਕਵੀਆਂ ਨੂੰ ਦਾਦ ਦਿੱਤੀ। ਸਟੇਜ ਸਕੱਤਰ ਦੀ ਸੇਵਾ ਹਰਭਜਨ ਸਿੰਘ ਨਾਹਲ ਅਤੇ ਮੈਡਮ ਗੁਰਮਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਅੰਤ ਵਿੱਚ ਇੱਕ ਮਹੀਨੇ ਬਾਅਦ ਫਿਰ ਤੋ ਮਿਲਣ ਦੇ ਵਾਅਦੇ ਨਾਲ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਭ ਮਹਿਮਾਨਾਂ ਦਾ ਸਮੇਂ ਨਾਲ ਪਹੁੰਚ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਹਿ-ਦਿਲੋਂ ਧੰਨਵਾਦ ਕੀਤਾ।