Headlines

ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ ਗਿੱਲ (ਡਿੰਪਾ) ਦਾ ਇੰਗਲੈਂਡ ਪੁੱਜਣ ਤੇ ਸਵਾਗਤ 

*ਪੰਜਾਬ ਚ ਸਰਕਾਰ ਬਣਾਉਣ ਚ ਹਮੇਸ਼ਾ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ-ਡਿੰਪਾ
*ਅੰਮ੍ਰਿਤਸਰ ਪੂਰਬੀ ਅਤੇ ਬਾਬਾ ਬਕਾਲਾ ਹਲਕੇ ਨਾਲ ਸੰਬੰਧਿਤ ਇੰਗਲੈਂਡ ਚ ਵਸਦੇ ਪੰਜਾਬੀਆਂ ਨੂੰ ਇਸ ਵਾਰ ਕਾਂਗਰਸੀ ਉਮੀਦਵਾਰਾਂ ਦੀ ਸਪੋਰਟ ਕਰਨ ਦੀ ਕੀਤੀ ਅਪੀਲ –

ਲੈਸਟਰ (ਇੰਗਲੈਂਡ), 17 ਮਈ (ਸੁਖਜਿੰਦਰ ਸਿੰਘ ਢੱਡੇ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਇੰਚਾਰਜ ਸ: ਜਸਬੀਰ ਸਿੰਘ ਗਿੱਲ (ਡਿੰਪਾ) ਦਾ ਇੰਗਲੈਂਡ ਪੁੱਜਣ ਤੇ ਇੰਡੀਅਨ ਓਵਰਸੀਸ ਕਾਂਗਰਸ ਯੂ.ਕੇ ਦੇ ਆਗੂ ਸ਼ਨੀ ਚੋਪੜਾ ਸਮੇਤ ਵੱਖ ਵੱਖ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਇੰਗਲੈਂਡ ਫੇਰੀ ਦੌਰਾਨ ਲੈਸਟਰ ਵਿਖੇ ਸ:ਡਿੰਪਾ ਨੇ ਇੰਗਲੈਂਡ ਚ ਵੱਸਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਬਦਤਰ ਹੋ ਚੁਕੇ ਹਨ,ਅਤੇ ਪੰਜਾਬ ਦੇ ਲੋਕ ਹੁਣ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ, ਅਤੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ। ਸ: ਡਿੰਪਾ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜਿੱਤ ਹਾਸਿਲ ਕਰਕੇ ਪੰਜਾਬ ਅੰਦਰ ਸਰਕਾਰ ਬਣਾਏਗੀ। ਸ ਡਿੰਪਾ ਨੇ ਇੰਗਲੈਂਡ ਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਚ ਵੱਸਦੇ ਪੰਜਾਬੀ ਹਮੇਸ਼ਾ ਹੀ ਪੰਜਾਬ ਦੇ ਭਲੇ ਲਈ ਚਿੰਤਤ ਰਹਿੰਦੇ ਹਨ,ਅਤੇ ਵਿਦੇਸ਼ਾਂ ਚ ਰਹਿ ਕੇ ਵੀ ਪੰਜਾਬ ਦੇ ਵਿਕਾਸ ਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬੀ ਪੰਜਾਬ ਅੰਦਰ ਹਮੇਸ਼ਾ ਇਹ ਸੁੱਖ ਸ਼ਾਂਤੀ ਚਾਹੁੰਦੇ ਹਨ, ਸ: ਡਿੰਪਾ ਨੇ ਕਿਹਾ ਕਿ ਹਾਲ ਹੀ ਚ ਮਜੀਠਾ ਹਲਕੇ ਚ ਜਰੀਲੀ ਸ਼ਰਾਬ ਪੀਣ ਨਾਲ 27 ਦੇ ਕਰੀਬ ਹੋਈਆਂ ਮੌਤਾਂ ਨਾਲ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਪੋਲ ਖੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਸ ਡਿੰਪਾ ਨੇ ਇੰਗਲੈਂਡ ਚ ਵੱਸਦੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਅਤੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਨਾਲ ਸੰਬੰਧਿਤ ਪੰਜਾਬੀਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਲੋਕ ਲਹਿਰ ਚਲਾਉਣ ਦੀ ਅਪੀਲ ਕੀਤੀ। ਸ: ਡਿੰਪਾ ਦੇ ਨਾਲ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਦੇ ਸੀਨੀਅਰ ਆਗੂ ਸਨੀ ਚੋਪੜਾ, ਮਜੀਠਾ ਹਲਕੇ ਦੇ ਸੀਨੀਅਰ ਨੌਜਵਾਨ ਆਗੂ ਅਤੇ ਸਾਬਕਾ ਸਰਪੰਚ ਗੁਰ ਭੇਜ ਸਿੰਘ ਭੀਲੋਵਾਲ, ਹਰਕੀਰਤ ਸਿੰਘ ਮੀਆਵਿੰਡ, ਅਮਨ ਲਿੱਦੜ,ਕੰਵਲ ਸਿੰਘ, ਰੁਪਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਇੰਗਲੈਂਡ ਚ ਵੱਸਦੇ ਕਾਂਗਰਸੀ ਸਮਰਥਕ ਹਾਜ਼ਿਰ ਸਨ।

ਕੈਪਸਨ:-
ਇੰਗਲੈਂਡ ਫਿਰ ਹੀ ਧਿਆਏ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਜਸਬੀਰ ਸਿੰਘ ਡਿੰਪਾ ਦਾ ਸਵਾਗਤ ਕਰਦੇ ਹੋਏ ਸਨੀ ਚੋਪੜਾ , ਹਰਿਕੀਰਤ ਸਿੰਘ ਮੀਆਂਵਿੰਡ ਅਤੇ ਹੋਰ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ

Leave a Reply

Your email address will not be published. Required fields are marked *