ਵੈਨਕੂਵਰ, ਮਈ (ਮਲਕੀਤ ਸਿੰਘ )-ਡਾਇਮੰਡ ਸੱਭਿਆਚਾਰਕ ਕਲੱਬ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 24 ਮਈ ਦਿਨ ਸ਼ਨੀਵਾਰ ਨੂੰ ਐਫਸਫੋਰਡ ਸਥਿਤ ਰੋਟਰੀ ਸਟੇਡੀਅਮ ਚ “ਵਿਰਸੇ ਦੇ ਸੌਕੀਨ” ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੇਲੇ ਸਬੰਧੀ ਪੰਜਾਬੀ ਭਾਈਚਾਰੇ ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਅਤੇ ਇਸ ਮੇਲੇ ਚ ਪ੍ਰਸਿੱਧ ਪੰਜਾਬੀ ਗਾਇਕ ਗਿੱਲ ਹਰਦੀਪ ,ਅੰਗਰੇਜ਼ ਅਲੀ, ਜੱਸੀ ਕੌਰ, ਅਮ੍ਰਿਤਾ ਵਿਰਕ ,ਜੋਹਨ ਬੇਦੀ ,ਸਾਹਿਬ ਸਿੱਧੂ ,ਉਦੇ ਸ਼ੇਰਗਿੱਲ ,ਗੁਰਤੇਜ, ਗੁਰਪਾਲ ਮੁਟਿਆਰ ਅਤੇ ਸੋਨੀ ਧੁੱਗਾ ਆਪਣੇ ਸੰਗੀਤਕ ਫਨ ਦਾ ਮੁਜਾਹਰਾ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਦੀ ਕੋਈ ਵੀ ਐਂਟਰੀ ਫੀਸ ਨਹੀਂ ਹੋਵੇਗੀ|