Headlines

ਐਡਮਿੰਟਨ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ

ਐਡਮਿੰਟਨ ( ਬਲਵਿੰਦਰ ਬਾਲਮ, ਗੁਰਪ੍ਰੀਤ ਸਿੰਘ)- ਵੈਸਾਖੀ ਦਾ ਪਵਿੱਤਰ ਦਿਹਾੜਾ ਅਤੇ ਖ਼ਾਲਸਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਧੂਮ-ਧਾਮ ਅਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ। ਮੈਡੇਜ ਪਾਰਕ ਦੇ ਵਿਸ਼ਾਲ ਮੈਦਾਨ ਵਿਚ ਪਰੰਪਰਾਵਾਦੀ ਰਹੂਰੀਤ ਵਿਚ ਮਹਾਨ ਦੀਵਾਨ ਸਜਾਏ ਗਏ। ਜਿੱਥੇ ਢਾਡੀ ਜੱਥਿਆਂ, ਕਥਾਕਾਰਾਂ, ਕਵੀਸ਼ਰਾਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਨੇ ਸਿੱਖ ਇਤਿਹਾਸ  ਅਤੇ ਵਰਤਮਾਨ ਹਾਲਾਤਾਂ ਉੱਪਰ ਖੁੱਲ੍ਹ ਕੇ ਚਾਨਣਾ ਪਾਇਆ।

ਹਜ਼ਾਰਾਂ ਹੀ ਸੰਗਤਾਂ ਦਾ ਸੰਘਣਾ ਇਕੱਠ ਸਿੱਖੀ ਪਰੰਪਰਾਵਾਂ ਨੂੰ ਏਕਤਾ ਵਿਚ ਪਿਰੋ ਰਿਹਾ ਸੀ।  ਸੰਗਤਾਂ ਦਾ ਇਹ ਵਿਸ਼ਾਲ ਇਕੱਠ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਯਥਾਰਥ ਰੂਪ ਪੇਸ਼ ਕਰਦਾ ਹੋਇਆ ਇੱਕ ਵਿਲੱਖਣਤਾ ਪੈਦਾ ਕਰ ਰਿਹਾ ਸੀ।

ਇਸ ਮਹਾਨ ਦਿਨ ਨੂੰ ਸਫਲ ਬਣਾਉਣ ਵਿਚ ਉੱਦਮੀ ਸੂਤਰਧਾਰ ਭਾਈ ਸੁਰਿੰਦਰ ਸਿੰਘ ਹੂੰਜਣ , ਭਾਈ ਤੇਜਿੰਦਰ ਸਿੰਘ ਮਠਾਰੂ, ਬੀਬੀ ਗੁਰਲਵਲੀਨ ਕੌਰ ਅਤੇ ਗੁਰਦੁਆਰਾ ਮਿਲਵੁਡ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੰਘ ਸਭਾ, ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਅਤੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਭੰਮਰਾ, ਪ੍ਰਧਾਨ ਹਰਮੇਲ ਸਿੰਘ ਤੂਰ, ਪ੍ਰਧਾਨ ਜਗਰੂਪ ਸਿੰਘ ਸਿੱਧੂ ਅਤੇ ਹੋਰ ਸਹਿਯੋਗੀ ਸੱਜਣਾਂ ਦਾ ਵਡਮੁੱਲਾ ਯੋਗਦਾਨ।

ਮੰਚ ਤੋਂ ਪੰਥਕ ਢਾਡੀ ਜਥਾ ਭਾਈ ਮਲਕੀਅਤ ਸਿੰਘ ਲੌਂਗੋਵਾਲ, ਭਾਈ ਹਰਮਨਪ੍ਰੀਤ ਸਿੰਘ ਗਰੇਵਾਲ, ਢਾਡੀ ਜੱਥਾ ਬੀਬੀ ਬਲਵਿੰਦਰ ਕੌਰ ਖਹਿਰਾ, ਸੁਖਪ੍ਰੀਤ ਖ਼ਾਲਸਾ, ਦਿਲ ਪ੍ਰੀਤੀ, ਰਾਜਜੀਵਨ ਸਿੰਘ,ਸਾਰੰਗੀ, ਢਾਡੀ ਜਥਾ ਭਾਈ ਨਿਰਮਲ ਸਿੰਘ ਨੂਰ, ਢਾਡੀ ਜੱਥਾ ਕੁਲਜੀਤ ਕੌਰ, ਹਰਵਿੰਦਰ ਸਿੰਘ ਖਹਿਰਾ ਸਾਰੰਗੀ, ਢਾਡੀ ਰਾਜਵਿੰਦਰ ਕੌਰ ਖ਼ਾਲਸਾ, ਇਤਿਹਾਸਕਾਰ ਭਾਈ ਜਸਪਾਲ ਸਿੰਘ ਤੋਂ ਇਲਾਵਾ ਕਵਿਤਾਵਾਂ ਦੇ ਦੌਰ ਵਿਚ ਬੰਸ਼ਨੂਰ ਕੌਰ, ਜੀਤੀ ਬੈਨੀਪਾਲ, ਹਰਦਿੱਤ ਸਿੰਘ ਦਾਤ, ਸਹਿਜ ਪ੍ਰੀਤ ਕੌਰ ਢਿੱਲੋ, ਜਪਜੋਤ ਕੌਰ ਧਾਲੀਵਾਲ, ਜਸਮੀਨ ਕੌਰ ਧਾਲੀਵਾਲ, ਨਵਪ੍ਰੀਤ ਕੌਰ,  ਬਦੇਸ਼ਸਾ, ਹਰਦਿੱਤ ਦੱਤ, ਰਵੀਇੰਦਰ ਪ੍ਰਤਾਪ ਸਿੰਘ, ਵਿਸਾਖੀ ਬਾਰੇ ਜਾਣਕਾਰੀ ਭਾਈ ਗੁਰਚੇਤਨ ਸਿੰਘ, ਹਰਮਨ ਪ੍ਰੀਤ ਗਰੇਵਾਲ ਨੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮਹਾਨ ਸਮਾਗਮ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਿਹਾ ਦਸਤਾਰਾਂ ਦੀ ਨਿਸ਼ਕਾਮ ਸੇਵਾ ਦਾ ਭੰਡਾਲ ਜਿੱਥੇ ਮੁਫਤ ਦਸਤਾਰਾਂ, ਕੜੇ ਅਤੇ ਖੰਡੇ ਦਿੱਤੇ ਜਾਂਦੇ ਸਨ। ਇਸ ਕਾਰਜ ਦੀ ਸੇਵਾ ਨਿਭਾਈ ਗਈ ਭਾਈ ਮਨਦੀਪ ਸਿੰਘ ਧਾਲੀਵਾਲ, ਜਤਿੰਦਰ ਸਿੰਘ, ਮਲਵਿੰਦਰ ਸਿੰਘ, ਰਾਜਿੰਦਰ ਸਿੰਘ, ਸਰਵਨ ਸਿੰਘ ਆਦਿ ਨੇ। ਸਿੱਖ ਮੋਟਰਸਾਈਕਲ ਕਲੱਬ ਐਡਮਿੰਟਨ ਦੇ ਨੌਜਵਾਨ ਸਿੱਖ ਗੱਭਰੂਆਂ ਵੱਲੋਂ ਲਗਭਗ 25 ਦੇ ਕਰੀਬ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਸਮਾਗਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਗਏ। ਸਿੱਖ ਮੋਟਰਸਾਈਕਲਾਂ ਕਲੱਬ ਐਡਮਿੰਟਨ ਦੇ ਹੋਣਹਾਰ ਗੱਭਰੂ ਚਾਲਕ ਮੁਖੀ ਹਰਸਿਮਰਨ ਸਿੰਘ ਰੰਧਾਵਾ, ਹਰਜੋਤ ਸਿੰਘ, ਗੁਰਮਨ ਭੰਵਰਾ, ਅਮਰਬੀਰ ਤੇਜਾ, ਪ੍ਰਭ, ਨੂਰ ਵਿਰਕ, ਕੀਰਤ ਬਾਵਾ, ਜਸਰੀਤ ਸਿੰਘ ਸਿੱਧੂ, ਬਲਜੀਤ ਸਿੰਘ, ਜਸਵਿੰਦਰ ਸਿੰਘ, ਹਰਵੀਰ ਸਿੰਘ, ਗੁਰਪ੍ਰੀਤ ਸਿੰਘ, ਡੀ.ਸੀ, ਗੁਰਜੋਤ ਬਾਸੀ ਆਦਿ ਨੇ ਪ੍ਰਦਰਸ਼ਨ ਕਰਕੇ ਰੌਣਕ ਵਿਚ ਵਾਧਾ ਕੀਤਾ।

ਇੱਥੇ ਹੀ ਵਪਾਰਕ ਅਦਾਰਿਆਂ ਅਤੇ ਸੰਗਤਾਂ ਵੱਲੋਂ ਵੱਖ-ਵੱਖ ਸਟਾਲ ਭੰਡਾਲ ਲਗਾਏ ਗਏ ਜਿਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਮਿਸ਼ਠਾਨ ਫਰੂਟ ਅਤੇ ਹੋਰ ਕਈ ਪ੍ਰਕਾਰ ਦੀਆਂ ਸਹੂਲਤਾਂ ਉਪਲਬਧ ਸਨ। ਮੁੱਢਲੀ ਸਹਾਇਤਾ ਕੇਂਦਰ ਅਤੇ ਪੁਲਿਸ ਦਾ ਸੁਚੱਜਾ ਪ੍ਰਬੰਧ ਸੀ।ਸਟਾਲਾਂ ਅਤੇ ਪ੍ਰਦਰਸ਼ਨ ਵਿਚ  ਡਿਊਰਾ ਅਕੂਰੇਟ,ਪਰਹਾਰ,  ਸ਼ਰਮਾ ਐਂਡ ਪਵਨ ਡੈਂਟਲ ਗਰੁੱਪ,  ਸਿੱਖ ਯੂਥ ਐਡਮਿੰਟਨ, ਦੇਸ਼ ਪੰਜਾਬ ਰੇਡੀਓ,ਬੀ. ਐਮ.ਡੀ ਸ਼ਾਨ ਦਾ ਗਿਲ ਟੀਮ, ਐਸ.ਪੀ. ਮੈਨ ਪਾਵਰ ਗਰੁੱਪ, ਪ੍ਰਾਈਮ ਟਰਕਿੰਗ,  ਡਾਕਟਰ ਸਾਮਤ ਧਾਲੀਵਾਲ, ਡਾਕਟਰ ਚਰਨਜੀਤ ਸਹੋਤਾ, ਚਾਚਾ ਟਰੱਕ ਰਿਪੇਅਰ, ਪ੍ਰਕਾਸ਼ ਸਵੀਟ, ਡੇ ਕੇਅਰ ਮੈਨੇਜਮੈਂਟ,  ਪੰਜਾਬ ਕਿੰਗਸ ਕ੍ਰਿਕਟ ਕਲੱਬ, ਐਸਕੇਟੀ, ਸ਼ਬਦ ਕੈਰੀਅਰ ਪਲਸ , ਬਾਬਾ ਮੱਖਣ ਸ਼ਾਹ ਲੁਬਾਣਾ ਟਰੱਸਟ, ਫਲਾਈਵਨ ਇੰਟਰਨੈਸ਼ਨਲ ਸਟੂਡੈਂਟਸ ਐਡਮਿੰਟਨ, ਦਾ ਚਾਏਬਾਰ,  ਮਾਲਵਾ ਬੈਲਟ ਫਾਰਮਿੰਗ, ਈ.ਡੀ.ਐਮ. ਪ੍ਰੋਡਕਟ, ਆਰਜੇ ਆਟੋ ਰਿਪੇਅਰ, ਗਿੱਲ ਬਿਲਡਿੰਗ ਸਪਲਾਈ,  ਹਿਲਸ ਮੈਡੀਕਲ ਕਲੀਨਿਕ, ਬਰਦਰ ਕਾਰਪੈਂਟਰੀ, ਐਫਐਮ 101.7,  ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਅਖਾੜਾ, ਫਨ ਪਾਰਕ ਆਦਿ ਨੇ ਸੇਵਾਵਾਂ ਮੁਹੱਈਆ ਕੀਤੀਆਂ।

ਇਸ ਮੌਕੇ ਤੇ ਐਡਮਿੰਟਨ ਦੇ ਅਹਿਮ ਸ਼ਖ਼ਸੀਅਤਾਂ ਤੋਂ ਇਲਾਵਾ ਜਸਬੀਰ ਦਿਉਲ ਐਮ. ਐਲ. ਏ, ਐਨ ਡੀ ਪੀ ਆਗੂ ਨਾਹੀਦ ਨੈਨਸੀ, ਗੁਰਤੇਜ ਬਰਾੜ, ਕ੍ਰਿਸਟੀਨਾ ਗ੍ਰੇਅ ਐਮ.ਐਲ.ਏ. ਅਤੇ ਨੇਥਨ ਇਫ ਐਮ.ਐਲ.ਏ ਨੇ ਵੀ ਹਾਜ਼ਰੀਆਂ ਭਰੀਆਂ। ਸਮਾਪਤੀ ਭਾਸ਼ਣ ਵਿਚ  ਵੈਸਾਖੀ ਨਗਰ ਕੀਰਤਨ ਕਮੇਟੀ ਦੇ ਸੈਕਟਰੀ ਸ. ਸੁਰਿੰਦਰ ਸਿੰਘ ਹੂੰਜਣ ਨੇ ਸੰਗਤਾਂ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *