ਸਰੀ, 21 ਮਈ (ਹਰਦਮ ਮਾਨ, ਮਲਕੀਤ ਸਿੰਘ )-ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਐਬਸਫੋਰਡ ਵੱਲੋਂ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’ 24 ਮਈ 2025 (ਸਨਿੱਚਰਵਾਰ) ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਗਿੱਲ ਅਤੇ ਚਰਨਜੀਤ ਸਿੱਧੂ ਨੇ ਦੱਸਿਆ ਹੈ ਕਿ ਇਸ ਸੱਭਿਆਚਾਰਕ ਮੇਲੇ ਵਿੱਚ ਉੱਘੇ ਗਾਇਕ ਗਿੱਲ ਹਰਦੀਪ, ਅੰਮ੍ਰਿਤਾ ਵਿਰਕ, ਅੰਗਰੇਜ ਅਲੀ, ਗੁਰਪਾਲ ਮੁਟਿਆਰ, ਸਾਹਿਬ ਸਿੱਧੂ, ਗੁਰਤੇਜ, ਜੱਸੀ ਕੌਰ, ਜੋਨ ਬੇਦੀ ਅਤੇ ਉਦੇ ਸ਼ੇਰਗਿੱਲ ਕਲਾਕਾਰ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿਚ ਪੁੱਜਣ ਲਈ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਆਨੰਦ ਮਾਣਨ ਲਈ ਕੋਈ ਟਿਕਟ ਨਹੀਂ ਅਤੇ ਸਭਿਆਚਾਰਕ ਗਾਇਕੀ ਦਾ ਇਹ ਅਖਾੜਾ ਹਰ ਪੰਜਾਬੀ ਪ੍ਰੇਮੀ ਲਈ ਖੁੱਲ੍ਹਾ ਹੈ।
ਐਬਸਫੋਰਡ ਵਿਖੇ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’24 ਮਈ ਨੂੰ
