ਐਡਮਿੰਟਨ ( ਸਤੀਸ਼ ਸਚਦੇਵਾ )-ਇੱਥੋਂ 10 ਕਿੱਲੋਮੀਟਰ ਦੂਰ ਬਿਓਮੌਂਟ (ਅਲਬਰਟਾ ) ਵਿਖੇ ਡਾਕਟਰ ਤ੍ਰਿਲੋਕ ਸਿੰਘ ਢਿੱਲੋਂ ਦੇ ਘਰ ਉਨ੍ਹਾਂ ਦਾ 69 ਵਾਂ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਉਹਨਾਂ ਦੀ ਤੰਦਰੁਸਤੀ, ਨਰੋਈ ਸਿਹਤ, ਲੰਮੀ ਉਮਰ ਦੀ ਕਾਮਨਾ ਕੀਤੀ। ਢਿੱਲੋਂ ਸਾਹਿਬ ਬਤੌਰ ਕੇਨ ਮੈਨੇਜਰ ਪੰਜਾਬ ਸ਼ੂਗਰ ਫੈਂਡ ਵਿੱਚੋਂ ਸੇਵਾ ਮੁਕਤ ਹੋਏ ਹਨ। ਉਹ ਇੰਡੋ ਕੈਨੇਡੀਅਨ ਕਲਚਰਲ ਗਰੁੱਪ ਦੇ ਪ੍ਰਧਾਨ ਵੀ ਹਨ। ਇਸ ਮੌਕੇ ਰਾਜਦੀਪ ਢਿੱਲੋਂ, ਜੈ ਸਿੰਘ, ਮਹਿਬੂਬ ਸਿੰਘ ਸੰਧੂ, ਮਿਸਜ ਢਿੱਲੋਂ ਭੈਣ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ।
ਇਸ ਮੌਕੇ ਪ੍ਰਧਾਨ ਸੀਨੀਅਰ ਸਿਟੀਜਨ ਸੁਸਾਇਟੀ ਸ਼੍ਰੀ ਮੇਜਰ ਸਿੰਘ ਕਲੇਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਨੀਅਰ ਸਿਟੀਜਨ ਲਈ ਫ੍ਰੀ ਬੱਸ ਪਾਸ ਅਤੇ ਬਿਓਮੌਂਟ ਵਿਖੇ ਆਨ ਡਿਮਾਂਡ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ । ਤੇਜ਼ੀ ਨਾਲ ਵਧਦੀ ਆਬਾਦੀ ਲਈ ਪਾਰਕ ਸ਼ੈਡ ਵਾਸ਼ ਰੂਮ ਬਣਾਏ ਜਾਣ ਹੋਰ ਸਕੂਲ ਖੋਲ੍ਹੇ ਜਾਣ । ਇਸ ਸਮਾਗਮ ਵਿੱਚ ਸਤੀਸ਼ ਸਚਦੇਵਾ , ਜੁਗਿੰਦਰ ਸਿੰਘ ਬਾਠ, ਮਲਕੀਤ ਸਿੰਘ ਖੱਖ, ਨੰਬਰਦਾਰ ਸੁਰਿੰਦਰ ਸਿੰਘ ਕੁਲਾਰ.ਜੁਗਿੰਦਰ ਸਿੰਘ, ਗੁਰਮੁਖ ਸਿੰਘ ਮੁੰਡੀ, ਜਸਬੀਰ ਮੁੱਤੀ, ਸੁਖਦੇਵ ਸਿੰਘ ਢਿੱਲੋਂ. ਜਗਰੂਪ ਸਿੰਘ,ਦੀਪਕ ਭਾਈ ਜ਼ਰੀ ਵਾਲੇ, ਗੁਰਦੇਵ ਸਿੰਘ ਖਹਿਰਾ, ਸ਼ਮਸ਼ੇਰ ਸਿੰਘ,ਮਹਿਬੂਬ ਸਿੰਘ ਸੰਧੂ ਆਦਿ ਹਾਜ਼ਰ ਸਨ ।ਇਸ ਮੌਕੇ ਚੱਲਦੀ ਫਿਰਦੀ ਲਾਇਬ੍ਰੇਰੀ ਬਿਓਮੌਂਟ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ।
ਇੰਡੋ ਕੈਨੇਡੀਅਨ ਕਲਚਰਲ ਸੁਸਾਇਟੀ ਦੇ ਪ੍ਰਧਾਨ ਡਾ ਢਿੱਲੋਂ ਦਾ ਜਨਮ ਦਿਨ ਮਨਾਇਆ
