-ਟੋਰਾਂਟੋ, ਵਿੰਨੀਪੈਗ, ਕੈਲਗਰੀ ਅਤੇ ਐਡਮਿੰਟਨ ‘ਚ ਕਰਨਗੇ ਕਥਾ
ਵੈਨਕੂਵਰ (ਬਰਾੜ-ਭਗਤਾ ਭਾਈ ਕਾ)- ਵਿਵੇਕ ਆਸ਼ਰਮ ਜਲਾਲ (ਬਠਿੰਡਾ) ਵਾਲੇ ਮਹਾਂਪੁਰਸ਼ ਸੰਤ ਬ੍ਰਹਮਮੁਨੀ ਜੀ ਜਲਾਲ ਵਾਲੇ 17 ਮਈ ਤੋਂ 9 ਸਤੰਬਰ 2025 ਤੱਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਥਾ ਕਰਨ ਲਈ ਕੈਨੇਡਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਸਰੀ ਵਿਖੇ ਪਹੁੰਚ ਚੁੱਕੇ ਹਨ। ਕੈਨੇਡਾ ਦੀ ਸੰਗਤ ਵੱਲੋਂ ਉਚੇਚੇ ਤੌਰ ‘ਤੇ ਉਨ੍ਹਾਂ ਨੂੰ ਕਥਾ ਵਾਸਤੇ ਬੁਲਾਇਆ ਗਿਆ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਕਥਾ ਕਰਨ ਲਈ ਉਨ੍ਹਾਂ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤਾ।
29 ਮਈ ਤੋਂ 9 ਜੂਨ ਤੱਕ ਉਹ ਟੋਰਾਂਟੋ ਵਿਖੇ ਕਥਾ ਕਰਨਗੇ ਜਦੋਂ ਕਿ 10 ਜੂਨ ਤੋਂ 20 ਜੂਨ ਤੱਕ ਉਹ ਵਿੰਨੀਪੈਗ ਵਿਖੇ ਸੰਗਤ ‘ਚ ਪ੍ਰਵਚਨ ਕਰਨਗੇ।
ਇਸ ਤੋਂ ਬਾਅਦ ਉਹ ਕੈਲਗਰੀ ਜਾਣਗੇ ਜਿੱਥੇ 21 ਜੂਨ ਤੋਂ 30 ਜੂਨ ਤੱਕ ਰਹਿ ਕੇ ਕਥਾ ਕਰਨਗੇ।
1 ਜੁਲਾਈ ਤੋਂ 8 ਜੁਲਾਈ ਤੱਕ ਉਨ੍ਹਾਂ ਦੀ ਕਥਾ ਦਾ ਪ੍ਰੋਗਰਾਮ ਐਡਮਿੰਟਨ ਵਿਖੇ ਹੋਵੇਗਾ ਅਤੇ 9 ਜੁਲਾਈ ਨੂੰ ਉਹ ਸਰੀ ਪਹੁੰਚ ਜਾਣਗੇ ਜਿੱਥੇ 16 ਜੁਲਾਈ ਨੂੰ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਵੇਗਾ ਅਤੇ 20 ਜੁਲਾਈ ਦਿਨ ਐਤਵਾਰ ਨੂੰ ਵੱਡੇ ਪੱਧਰ ‘ਤੇ ਬਾਬਾ ਸ਼ੇਰ ਸਿੰਘ ਗਿੱਲ ਦੀ ਸਾਲਾਨਾ ਬਰਸੀ ਮਨਾਈ ਜਾਵੇਗੀ। ਸਰੀ ਵਿਖੇ 2 ਮਹੀਨੇ ਰਹਿ ਕੇ ਉਹ 9 ਸਤੰਬਰ ਨੂੰ ਵਾਪਸ ਪੰਜਾਬ ਚਲੇ ਜਾਣਗੇ ਜਿੱਥੇ ਵਿਵੇਕ ਆਸ਼ਰਮ ਜਲਾਲ ਵਿਖੇ ਹੀ ਸੰਗਤ ਨੂੰ ਅਸ਼ੀਰਵਾਦ ਦਿੰਦੇ ਰਹਿਣਗੇ। ਹੋਰ ਵਧੇਰੇ ਜਾਣਕਾਰੀ ਲਈ 778-394-2070 ਫੋਨ ਜ਼ਰੀਏ ਸੰਪਰਕ ਕੀਤਾ ਜਾ ਸਕਦਾ ਹੈ।