ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਦੇ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਵਲੋਂ 16 ਮਈ ਤੋਂ 18 ਮਈ ਤੱਕ ਜੈਨਸਿਸ ਸੈਂਟਰ ਵਿੱਚ ਮੈਕਸ ਪਰੋ ਕੱਪ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ।ਟੂਰਨਾਮੈਂਟ ਵਿੱਚ ਕੈਨੇਡਾ ਭਰ ਵਿੱਚੋਂ 10 ਟੀਮਾਂ ਨੇ ਭਾਗ ਲਿਆ।ਤਿੰਨੋਂ ਦਿਨ ਬਹੁਤ ਹੀ ਰੌਮਾਂਚਿਕ ਮੈਚ ਦੇਖਣ ਨੂੰ ਮਿਲੇ।ਸੀਨੀਅਰ ਵਰਗ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਕਲੱਬ ਅਕਾਲ ਵਾਰੀਅਰਜ਼ ਕਲੱਬ ਤੇ ਸੁਰਿੰਦਰ ਲਾਇਨਜ਼ ਫੀਲਡ ਹਾਕੀ ਕਲੱਬ ਸਰੀ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸੁਰਿੰਦਰ ਲਾਇਨਜ਼ ਕਲੱਬ ਸਰੀ ਦੀ ਟੀਮ ਜੇਤੂ ਰਹੀ।ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਗਿੱਲ, ਐਮਐਲਏ ਇਰਫਾਨ ਸਬੀਰ, ਐਮ ਐਲ ਏ ਪਰਮੀਤ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ,ਕਿਰਪਾਲ ਸਿੰਘ,ਜਗਜੀਤ ਧਾਲੀਵਾਲ ਤੇ ਦਲਜੀਤ ਸਿੰਘ ਕਾਹਲ਼ੋਂ ਤੋਂ ਇਲਾਵਾ ਕਲੱਬ ਦੀ ਵਲੰਟੀਅਰ ਟੀਮ ਨੇ ਟੂਰਨਾਮੈਂਟ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਪੂਰੀ ਮਿਹਨਤ ਕੀਤੀ।
ਕੈਲਗਰੀ ਅਕਾਲ ਵਾਰੀਅਰਜ਼ ਹਾਕੀ ਕਲੱਬ ਦੇ ਟੂਰਨਾਮੈਂਟ ਵਿਚ ਸੁਰਿੰਦਰ ਲਾਇਨਜ਼ ਕਲੱਬ ਸਰੀ ਦੀ ਟੀਮ ਜੇਤੂ
