ਮਹਾਨ ਗਜ਼ਲਗੋ ਉਲਫ਼ਤ ਬਾਜਵਾ ਨੂੰ ਵੀ ਕੀਤਾ ਗਿਆ ਯਾਦ-
ਸਰੀ /ਵੈਨਕੂਵਰ (ਕੁਲਦੀਪ ਚੁੰਬਰ)-
‘ਦਿੱਲੀ ਦੱਖਣ ਤੀਕ ਗਜ਼ਲ ਦੀ ਲੋਅ ਪਹੁੰਚੀ,
ਕਿਸ ਨੇ ਜੋਤ ਜਗਾਈ ਸ਼ਹਿਰ ਜਲੰਧਰ ਵਿੱਚ’ ।
‘ਲੰਮੇ ਪਿੰਡ ਕੱਚਾ ਘਰ ਹੈ ਉਲਫ਼ਤ ਦਾ ,
ਯਾਰ ਨੇ ਕੋਠੀ ਪਾਈ ਸ਼ਹਿਰ ਜਲੰਧਰ ਵਿੱਚ ‘।
ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਵਲੋਂ ਸਧਾਰਨ ਲੋਕਾਂ ਦਾ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਵਿੱਚ ਅਤੇ ਉਸਤਾਦ ਗਜ਼ਲਗੋ ਉਲਫ਼ਤ ਬਾਜਵਾ ਨੂੰ ਸਮਰਪਣ ਹੁੰਦਾ ਸਮਾਜਿਕ ਸੰਮੇਲਨ 7050 ਇੰਡੋ ਕਨੇਡੀਅਨ ਸੀਨੀਅਰਜ ਸੈਂਟਰ ਸਰੀ ਡੈਲਟਾ ਵਿਖੇ 18 ਮਈ 2025 ਦਿਨ ਐਤਵਾਰ ਨੂੰ ਕਰਾਇਆ ਗਿਆ। ਸਭ ਤੋਂ ਪਹਿਲਾਂ ਸਾਲ 2025 ਵਿੱਚ ਵਿਛੜ ਗਏ ਸਾਡੇ ਲੇਖਕ ਚਿੱਤਰਕਾਰ ਅਤੇ ਸਾਹਿਤਕਾਰ ਜੋ ਸਾਡੇ ਵਿੱਚ ਨਹੀਂ ਰਹੇ, ਪਰ ਸਾਡੀਆਂ ਯਾਦਾਂ ਵਿੱਚ ਜ਼ਰੂਰ ਰਹਿਣਗੇ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਸ਼ਾਮਿਲ ਸਾਹਿਤ ਪ੍ਰੇਮੀਆਂ ਨੂੰ ਭੁਪਿੰਦਰ ਸਿੰਘ ਮੱਲੀ ਨੇ ਜੀ ਆਇਆਂ ਕਿਹਾ । ਤੇਜਬੀਰ ਸਿੰਘ ਸੰਧੂ (ਤੇਜਬੀਰ ਟਾਕ ਚੈਨਲ) ਨੇ ਵਿਗਿਆਨ ਅਤੇ ਸਾਹਿਤ ਬਾਰੇ ਜਾਣਕਾਰੀ ਸਾਂਝੀ ਕੀਤੀ। ਟੀ ਵੀ ਹੋਸਟ ਮਨਮੋਹਣ ਸਿੰਘ ਸਮਰਾ ਨੇ ਕਿਰਤੀਆਂ ਦੀ ਸਖ਼ਤ ਮਿਹਨਤ ਬਾਰੇ ਚਾਨਣਾ ਪਾਇਆ। ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਹਰੇਕ ਮਨੁੱਖ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਦਾਸ ਰਾਮ ਆਲਮ ਅਤੇ ਉਲਫ਼ਤ ਬਾਜਵਾ ਦੀਆਂ ਆਪਸੀ ਸਾਹਤਿਕ ਮਿਲਣੀਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ ਅਤੇ ਦੋਨਾਂ ਮਹਾਨ ਕਵੀਆਂ ਦੀਆਂ ਕਵਿਤਾਵਾਂ ਦੀ ਅੱਜ ਦੇ ਸਮੇਂ ਵਿੱਚ ਵੀ ਮਹਾਨਤਾ ਬਾਰੇ ਜ਼ੋਰ ਦਿੱਤਾ। ਹਰਚੰਦ ਸਿੰਘ ਗਿੱਲ ਨੇ ਉਲਫ਼ਤ ਬਾਜਵਾ ਦੀ ਗ਼ਜ਼ਲ ਪੱਤਝੜ ਦੇ ਨਾਲ ਸੁਣਾਈ ।ਮਨਜੀਤ ਸਿੰਘ ਮੱਲਾਂ ਨੇ ਆਲਮ ਦੀ ਕਵਿਤਾ ਹੀਰੇ ਉਦੋਂ ਮੈਂ ਡਰਦਾ ਸਾਂ ਸੁਰੀਲੀ ਆਵਾਜ਼ ਵਿੱਚ ਸੁਣਾਈ । ਆਲਮ ਦੀ ਕਵਿਤਾ ਮਹਾਨ ਰਾਜਾ ਦਲੀਪ ਸਿੰਘ ਦੀਆਂ ਦਿੱਤੀਆਂ ਚਿੱਠੀਆਂ ਸੁਰਜੀਤ ਸਿੰਘ ਗਿੱਲ ਨੇ ਸੁਣਾਈ । ਦਵਿੰਦਰ ਕੌਰ ਜੌਹਲ ਨੇ ਆਲਮ ਦੀ ਕਵਿਤਾ ਸੱਜਣਾ ਦੇ ਪਿੰਡ ਸੁਣਾਈ । ਗੁਰਬਚਨ ਸਿੰਘ ਬਰਾੜ ਨੇ ਆਲਮ ਦੀ ਕਵਿਤਾ ਲਲਾਰੀ ਨੂੰ ਸੁਣਾਇਆ। ਗੁਰਮੀਤ ਸਿੰਘ ਕਾਲਕਟ ਨੇ ਆਲਮ ਦੀ ਕਵਿਤਾ ਮਾਹੀ ਮੇਰਾ ਕਾਲੇ ਰੰਗ ਦਾ ਸੁਣਾਈ । ਕੈਪਟਨ ਜੀਤ ਮਹਿਰਾ ਨੇ ਆਲਮ ਦੀ ਕਵਿਤਾ ਉਲ੍ਹਾਮਾ ਸੁਣਾਈ। ਸਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੇ ਆਲਮ ਦੇ ਸਮੁੱਚੇ ਜੀਵਨ ਨੂੰ ਕਾਵ ਰੂਪ ਵਿੱਚ ਰੰਗਿਆ। ਮੰਚ ਦਾ ਸੰਚਾਲਨ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਜਿੰਮੇਵਾਰੀ ਨਾਲ ਨਿਭਾਇਆ । ਪ੍ਰਧਾਨ ਸੀਨੀਅਰਜ ਸੈਂਟਰ ਅਵਤਾਰ ਸਿੰਘ ਢਿੱਲੋਂ ਨੇ ਸਭਨਾਂ ਦਾ ਧੰਨਵਾਦ ਕੀਤਾ। ਗੁਰਮੀਤ ਸਿੰਘ ਸੇਖੋਂ, ਪ੍ਰਿੰਸੀਪਲ ਮੇਜਰ ਸਿੰਘ ਜੱਸੀ, ਪ੍ਰੋਫੈਸਰ ਕਸ਼ਮੀਰ ਸਿੰਘ, ਮਹਿੰਦਰ ਸੰਧੂ ਮਹੇੜੂ, ਪਰਮਿੰਦਰ ਕੌਰ, ਰਮਨੀ ਕਲੇਰ, ਕਮਰਨ, ਤੇਜਬੀਰ ਸਿੰਘ ਚੌਹਾਨ, ਅਵਤਾਰ ਸਿੰਘ ਜਸਵਾਲ, ਭਜਨ ਸਿੰਘ, ਸੁਸ਼ੀਲ ਚੌਧਰੀ, ਸਰਬਜੀਤ ਸਿੰਘ, ਗੁਰਦਿਆਲ ਸਿੰਘ ਜੌਹਲ, ਲੈਹਿਬਰ ਸਿੰਘ ਕੰਦੋਲਾ, ਸਵਰਨ ਸਿੰਘ ਚਾਹਲ, ਪਰਮਜੀਤ ਸਿੰਘ ਬਾਸੀ, ਦਿਲਬਾਗ ਸਿੰਘ ਬਾਸੀ, ਦਲਜੀਤ ਸਿੰਘ, ਸੁਰਿੰਦਰ ਸਿੰਘ ਸੰਧੂ, ਬਰਿੰਦਰ ਬੰਗੜ, ਸੀਤਾ ਰਾਮ ਅਹੀਰ ਆਦਿ ਸਰੋਤੇ ਸ਼ਾਮਿਲ ਹੋਏ। ਇਸ ਸਾਹਿਤਕ ਸੰਮੇਲਨ ਦਾ ਸਿੱਧਾ ਪ੍ਰਸਾਰਨ ਤੇਜਬੀਰ ਟਾਕ ਚੈਨਲ ਨੇ ਕੀਤਾ । ਪ੍ਰੋਗਰਾਮ ਦੀ ਕਵਰੇਜ ਸਿੱਧੀ ਗੱਲ ਚੈਨਲ ਦੁਆਰਾ ਨਿਰੰਜਨ ਸਿੰਘ ਲੇਹਲ ਨੇ ਕੀਤੀ। ਸਾਰਿਆਂ ਦੀ ਪ੍ਰਾਹੁਣਾਚਾਰੀ ਵੀ ਕੀਤੀ ਗਈ । ਇਹ ਸਾਹਿਤਕ ਸੰਮੇਲਨ ਬਹੁਤ ਹੀ ਸਾਦਾ ਪਰ ਪ੍ਰਭਾਵਸ਼ਾਲੀ ਹੋ ਨਿਬੜਿਆ। ਪ੍ਰੈਸ ਨੂੰ ਸਮੁੱਚੀ ਜਾਣਕਾਰੀ ਪ੍ਰਿੰਸੀਪਲ ਮਲੂਕ ਚੰਦ ਕਲੇਰ ਸੰਸਥਾਪਕ ਵਲੋਂ ਦਿੱਤੀ ਗਈ।
ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵਲੋਂ 10ਵਾਂ ਛਿਮਾਹੀ ਸਾਹਿਤਕ ਸੰਮੇਲਨ ਯਾਦਗਾਰੀ ਹੋ ਨਿਬੜਿਆ
