ਲੈਸਟਰ (ਇੰਗਲੈਂਡ),19 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਟੈਲੀਫੋਡ ਵਿਖੇ ਪ੍ਰੇਮ ਵੈਡਿੰਗ ਡੈਕੋਰੇਸਨ ਦੇ ਮੁਕੇਸ ਮਹਿਮੀ ਅਤੇ ਸੁਨੀਤਾ ਮਹਿਮੀ ਵੱਲੋਂ ਚੌਥਾ ਇੰਟਰਨੈਸ਼ਨਲ ਗਿੱਧਾ ਮੁਕਾਬਲਾ ਕਰਵਾਇਆ ਗਿਆ। ਇਹਨਾਂ ਗਿੱਧਾ ਮੁਕਾਬਲਿਆਂ ਦੌਰਾਨ ਲੰਡਨ ਤੋਂ ਸਿਟੀ ਗੱਧਾ ਟੀਮ, ਮਾਨਚੈਸਟਰ ਤੋਂ ਸਾਂਝਾ ‘ਪੰਜਾਬ ਚੜਦਾ ਅਤੇ ਲਹਿੰਦਾ ਪੰਜਾਬ’,ਟੈਲਫੋਡ ਤੋਂ ਸੱਗੀ ਫੁੱਲ, ਵੂਲਵਰਹੈਪਟਨ ਤੋਂ ਨੱਚ ਲੈ ਮੁਜਾਜਣੇ, ਵਿਲਨ ਹਾਲ ਤੋਂ ਠੇਠ ਪੰਜਾਬਣ, ਬਰਮਿੰਘਮ ਤੋਂ ਮੁਟਿਆਰਾਂ ਬਰਮਿੰਘਮ ਦੀਆਂ ਸਮੇਤ ਸਪੇਨ ਤੋਂ ਵੀ ਸੁਖਮਨੀ ਗਿੱਧਾ ਟੀਮ ਨੇ ਇਹਨਾਂ ਮੁਕਾਬਲਿਆਂ ਚ ਹਿੱਸਾ ਲਿਆ। ਇਹਨਾਂ ਗਿੱਦਾ ਮੁਕਾਬਲਿਆਂ ਦੌਰਾਨ ਪਹਿਲੇ ਰਾਉਂਡ ਚ ਰਿਕਾਰਡਡ ਗਿੱਧਾ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਟੈਲੀਫੋਡ ਦੀ ਸੱਗੀ ਫੁੱਲ ਗਿੱਧਾ ਟੀਮ ਪਹਿਲੇ ਸਥਾਨ ਤੇ, ਵਿਲਨ ਹਾਲ ਦੀ ਠੇਠ ਪੰਜਾਬਣ ਗਿੱਧਾ ਟੀਮ ਦੂਜੇ ਸਥਾਨ ਤੇ,ਅਤੇ ਸਪੇਨ ਤੋਂ ਆਈ ਸੁਖਮਨੀ ਗਿੱਧਾ ਟੀਮ ਤੀਜੇ ਸਥਾਨ ਤੇ ਰਹੀਆਂ। ਇਸੇ ਤਰ੍ਹਾਂ ਦੂਜੇ ਰਾਉਂਡ ਚ ਲਾਈਵ ਗਿੱਧਾ ਮੁਕਾਬਲੇ ਦੌਰਾਨ ਨੱਚ ਲੈ ਮਜਾਜਣੇ ਵੁਲਵਰਹੈਂਪਟਨ ਦੀ ਗਿੱਧਾ ਟੀਮ ਪਹਿਲੇ ਸਥਾਨ ਤੇ ਅਤੇ ਸਿਟੀ ਗਿੱਧਾ ਟੀਮ ਦੂਜੇ ਸਥਾਨ ਤੇ ਅਤੇ ਮੁਟਿਆਰਾਂ ਬਰਮਿੰਘਮ ਦੀਆਂ ਬਰਮਿੰਘਮ ਦੀ ਟੀਮ ਤੀਜੇ ਸਥਾਨ ਤੇ ਰਹੀਆਂ। ਇਹਨਾਂ ਗਿੱਧਾ ਮੁਕਾਬਲਿਆ ਦੌਰਾਨ ਜੱਜ ਦੀ ਭੂਮਿਕਾ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਆਈ ਸਰਬਜੀਤ ਮਾਂਗਟ, ਡੋਲੀ ਮਲਕੀਤ, ਜੋਤੀ, ਦਬਦੀਪ ਕੌਰ ਅਤੇ ਸਰਬਜੀਤ ਕੌਰ ਨੇ ਨਿਭਾਈ।ਇਸ ਸਾਰੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮੋਹਨਜੀਤ ਬਸਰਾ ਅਤੇ ਸੁੱਖੀ ਬਾਠ ਵੱਲੋਂ ਬਾਖੂਬੀ ਨਿਭਾਈ ਗਈ। ਇਹਨਾਂ ਮੁਕਾਬਲਿਆਂ ਦੌਰਾਨ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਮੌਕੇ ਤੇ ਹੀ ਟਰਾਫੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਟੈਲਫੋਡ ‘ਚ ਕਰਵਾਇਆ ਗਿਆ ਚੋਥਾ ਇੰਟਰਨੈਸ਼ਨਲ ਗਿੱਧਾ ਮੁਕਾਬਲਾ

*ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਸਮੇਤ ਸਪੇਨ ਤੋਂ ਵੀ ਪੁੱਜੀਆ ਗਿੱਧਾ ਟੀਮਾਂ
*ਸਰਬਜੀਤ ਮਾਂਗਟ, ਡੋਲੀ ਮਲਕੀਤ ਸਮੇਤ ਹੋਰਨਾਂ ਨੇ ਨਿਭਾਈ ਜੱਜ ਦੀ ਭੂਮਿਕਾ
*ਰਿਕਾਰਡਡ ਗਿੱਧਾ ਮੁਕਾਬਲੇ ‘ਚ ਟੈਲਫੋਡ ਅਤੇ ਲਾਇਵ ਗਿੱਧਾ ਮੁਕਾਬਲੇ ਦੌਰਾਨ ਵੂਲਵਰਹੈਪਟਨ ਦੀ ਗਿੱਧਾ ਟੀਮ ਰਹੀ ਜੇਤੂ
ਕੈਪਸਨ:-
ਜੈਤੂ ਰਹੀ ‘ਨੱਚ ਲੈ ਮਜਾਜਣੇ ‘ ਗਿੱਧਾ ਟੀਮ ਵੂਲਵਰਹੈਪਟਨ ਨੂੰ ਟਰਾਫੀ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਜੱਜ। ਅਤੇ ਜੱਜ ਦੀ ਭੂਮਿਕਾ ਦੌਰਾਨ ਸਰਬਜੀਤ ਮਾਂਗਟ, ਡੋਲੀ ਮਲਕੀਤ ਅਤੇ ਹੋਰ।
ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ