Headlines

ਐਬਸਫੋਰਡ ਵਿਚ ਵਿਰਸੇ ਦੇ ਸ਼ੌਕੀਨ ਸਭਿਆਚਾਰਕ ਮੇਲਾ ਧੂਮਧਾਮ ਨਾਲ ਮਨਾਇਆ

ਪ੍ਰਸਿਧ ਗਾਇਕ ਗਿੱਲ ਹਰਦੀਪ ਸਮੇਤ ਕਈ ਗਾਇਕ ਕਲਾਕਾਰਾਂ ਨੇ ਕਲਾ ਦੇ ਜੌਹਰ ਵਿਖਾਏ-

ਵੈਨਕੂਵਰ ( ਮਾਂਗਟ, ਮਲਕੀਤ ਸਿੰਘ)-ਬੀਤੇ ਸ਼ਨੀਵਾਰ ਨੂੰ  ਡਾਇਮੰਡ ਕਲਚਰ ਕਲੱਬ ਐਬਸਫੋਰਡ ਵਲੋਂ ਸਾਲਾਨਾ ਵਿਰਸੇ ਦੇ ਸ਼ੌਕੀਨ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ|ਮੇਲੇ ਵਿੱਚ ਪ੍ਰਸਿੱਧ ਗਾਇਕ ਕਲਾਕਾਰ ਗਿੱਲ ਹਰਦੀਪ, ਅੰਗਰੇਜ ਅਲੀ, ਅੰਮ੍ਰਿਤਾ ਵਿਰਕ, ਜੱਸੀ ਕੌਰ, ਉਦੇ ਸਿੰਘ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਤੇ ਦਰਸ਼ਕਾਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਦੌਰਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰੋ ਗੋਪਾਲ ਸਿੰਘ ਬੁੱਟਰ ਵਲੋਂ ਲੋਕਾਂ ਨੂੰ ਗਦਰੀ ਬਾਬਿਆਂ ਦੇ ਇਤਿਹਾਸ ਤੇ ਆਜਾਦੀ ਸੰਘਰਸ਼ ਵਿਚ ਉਹਨਾਂ ਦੀ ਵਡਮੁੱਲ਼ੀ ਦੇਣ ਬਾਰੇ ਜਾਣਕਾਰੀ ਦਿੱਤੀ।  ਮੇਲੇ ਵਿੱਚ ਲਗਾਏ ਗਏ ਵੱਖ ਵੱਖ ਸਟਾਲਾਂ ਵਿਚ ਰੈਡੀਮੇਡ ਕੱਪੜਿਆਂ ਦੇ ਸਟਾਲ ਤੋਂ ਇਲਾਵਾ  ਗੁਲਾਟੀ ਪਬਲੀਕੇਸ਼ਨ  ਸਰੀ ਵੱਲੋਂ ਕਿਤਾਬਾਂ ਦਾ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੇਲੇ ਵਿੱਚ ਐਮ ਪੀ ਸੁਖਮਨ ਗਿੱਲ, ਐਮ ਐਲ ਏ ਮਨਦੀਪ ਧਾਲੀਵਾਲ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਗਿੱਲ, ਭੁਪਿੰਦਰ ਸਿੰਘ ਬਾਂਸਲ,  ਉਘੇ ਪ੍ਰੋਮੋਟਰ ਜੁਗਰਾਜ ਸਿੰਘ ਗਰਚਾ, ਮਨਪ੍ਰੀਤ ਸਿੰਘ ਸੇਖੋ, ਹਰਮੀਤ ਸਿੰਘ ਖੁੱਡੀਆਂ, ਇੰਦਰਜੀਤ ਸਿੰਘ ਪੁਰੇਵਾਲ, ਭਵੀ ਸੇਖੋਂ, ਹਰਦੀਪ ਸਿੰਘ ਪਰਮਾਰ, ਪਾਲਾ ਪਰਮਾਰ,ਨਵਰੂਪ ਸਿੰਘ ਸੰਦੀਪ ਸਿੰਘ ਤੂਰ, ਹਰਦਮ ਸਿੰਘ ਮਾਨ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਸੁਖਵਿੰਦਰ ਗਿੱਲ ਜੀ ਸਟਾਰ ਇੰਟੀਰੀਅਰ ਤੇ ਹੋਰਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਮੇਲੇ ਦੀ ਸਫਲਤਾ ਲਈ ਮੇਲਾ ਪ੍ਰਬੰਧਕ ਰਾਜਾ ਗਿੱਲ, ਸੋਨੀ ਸਿੱਧੂ, ਹਰਦੀਪ ਸਿੰਘ ਪਰਮਾਰ ਤੇ ਹੋਰਾਂ ਨੇ ਐਬਸਫੋਰਡ ਵਾਸੀਆਂ ਤੇ ਪੰਜਾਬੀਆਂ ਪਿਆਰਿਆਂ ਅਤੇ ਗਾਇਕ ਕਲਾਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੇਲੇ ਦੌਰਾਨ ਸਪਾਂਸਰਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

 

Leave a Reply

Your email address will not be published. Required fields are marked *