ਵੈਨਕੂਵਰ ,25 ਮਈ (ਮਲਕੀਤ ਸਿੰਘ)- ਯੰਗ ਸਪੋਰਟਸ ਕਲੱਬ ਸਰੀ (ਕੈਨੇਡਾ) ਦੇ ਪ੍ਰਧਾਨ ਤੇ ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ ਅਤੇ ਗਿੱਲ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਸਤਿਕਾਰਯੋਗ ਦਾਦਾ ਸ ਪ੍ਰੀਤਮ ਸਿੰਘ ਗਿੱਲ ਬੀਤੀ 18 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਵੱਖ-ਵੱਖ ਧਾਰਮਿਕ ,ਸਮਾਜਿਕ ਆਗੂਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਸ ਰੂਮੀ ਅਤੇ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।ਸਵ ਪ੍ਰੀਤਮ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਉਪਰੰਤ ਉਹਨਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 27 ਮਈ ਦਿਨ ਮੰਗਲਵਾਰ ਨੂੰ ਪਿੰਡ ਰੂਮੀ ਨੇੜੇ ਜਗਰਾਉਂ ਦੇ ਗੁਰੂ ਘਰ ਚ ਬਾਅਦ ਦੁਪਹਿਰ ਪਾਏ ਜਾਣਗੇ।
ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ ਤੇ ਗਿੱਲ ਪਰਿਵਾਰ ਨੂੰ ਸਦਮਾ-ਦਾਦਾ ਪ੍ਰੀਤਮ ਸਿੰਘ ਗਿੱਲ ਦਾ ਸਦੀਵੀ ਵਿਛੋੜਾ
