ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸੰਘਾ ਤੇ ਸਾਥੀਆਂ ਵਲੋਂ ਮਹਿਮਾਨਾਂ ਦਾ ਸਵਾਗਤ-
ਸਰੀ (ਮਾਂਗਟ, ਮਲਕੀਤ ਸਿੰਘ)- ਪੰਜਾਬ ਦੇ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦੇ ਭਰਾਤਾ ਸ ਹਰਮੀਤ ਸਿੰਘ ਖੁੱਡੀਆਂ ( ਏ ਕਲਾਸ ਫੌਰਨ ਐਕਸਚੇਂਜ), ਉਘੇ ਰੀਐਲਟਰ ਸ ਬਲਜਿੰਦਰ ਸਿੰਘ ਸੰਘਾ ਤੇ ਸਾਥੀਆਂ ਵਲੋਂ ਬੀਤੇ ਦਿਨ ” ਏਸ ਇੰਸੋਰੈਂਸ ਕੰਪਨੀ” ( ACE Insurance Services ) ਦੇ ਦਫਤਰ ਦੀ ਗਰੈਂਡ ਓਪਨਿੰਗ 7915-120 ਸਟਰੀਟ ਡੈਲਟਾ ਵਿਖੇ ਕੀਤੀ ਗਈ।
ਇਸ ਮੌਕੇ ਪੁੱਜੀਆਂ ਉਘੀਆ ਹਸਤੀਆਂ ਤੇ ਮਹਿਮਾਨਾਂ ਦਾ ਸਵਾਗਤ ਸ ਹਰਮੀਤ ਸਿੰਘ ਖੁੱਡੀਆਂ ਤੇ ਬਲਜਿੰਦਰ ਸਿੰਘ ਸੰਘਾ ਦੇ ਨਾਲ ਉਹਨਾਂ ਦੇ ਪਾਰਟਨਰ ਚਰਨਜੀਤ ਸਿੰਘ ਗਿੱਲ, ਪ੍ਰੀਤ ਸਰਾਂ, ਮਨਦੀਪ ਧਾਲੀਵਾਲ , ਰਾਜਾ ਬੈਂਸ, ਜਸਵਿੰਦਰ ਬਾਜਵਾ, ਮਨਮੀਤ ਖੁੱਡੀਆਂ ਤੇ ਟੀਮ ਵਲੋਂ ਕੀਤਾ ਗਿਆ। ਉਘੀਆਂ ਹਸਤੀਆਂ ਵਿਚ ਸ਼ਾਮਿਲ ਐਮ ਐਲ ਏ ਸਟੀਵ ਕੂਨਰ, ਐਮ ਐਲ ਏ ਮਨਦੀਪ ਧਾਲੀਵਾਲ, ਕਰਤਾਰ ਸਿੰਘ ਢਿੱਲੋਂ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਗੁਰਬਾਜ਼ ਸਿੰਘ ਬਰਾੜ, ਬਖਸ਼ੀਸ਼ ਸਿੰਘ ਜ਼ੀਰਾ, ਰੀਐਲਟਰ ਗੁਰਜੀਤ ਬੱਲ, ਗਾਇਕ ਸੁਖਵਿੰਦਰ ਸੁੱਖੀ, ਬਿੱਲਾ ਸੰਧੂ,ਪ੍ਰਿਤਪਾਲ ਸਿੰਘ ਸੇਖੋਂ, ਗੁਰਪ੍ਰੀਤ ਗਿੱਲ, ਜਰਨੈਲ ਸਿੰਘ ਖੰਡੋਲੀ ਤੇ ਵੱਡੀ ਗਿਣਤੀ ਵਿਚ ਦੋਸਤਾਂ-ਮਿੱਤਰਾਂ ਨੇ ਇਸ ਮੌਕੇ ਸ਼ਮੂਲੀਅਤ ਕਰਦਿਆਂ ਨਵੇਂ ਬਿਜਨਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਆਏ ਮਹਿਮਾਨਾਂ ਲਈ ਚਾਹ ਪਾਣੀ ਤੇ ਸਨੈਕਸ ਦਾ ਵਧੀਆ ਪ੍ਰਬੰਧ ਕੀਤਾ ਗਿਆ। ਪੁੱਜੇ ਮਹਿਮਾਨਾਂ ਦਾ ਸ ਹਰਮੀਤ ਸਿੰਘ ਖੁੱਡੀਆਂ ਤੇ ਬਲਜਿੰਦਰ ਸੰਘਾ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।