ਓਟਾਵਾ ( ਦੇ ਪ੍ਰ ਬਿ)- ਕਿਊਬੈਕ ਤੋਂ ਲਿਬਰਲ ਸੰਸਦ ਮੈਂਬਰ ਫਰਾਂਸਿਸ ਸਕਾਰਪਲੇਜੀਆ ਅੱਜ ਹਾਊਸ ਆਫ਼ ਕਾਮਨਜ਼ ਦੇ ਨਵੇਂ ਸਪੀਕਰ ਚੁਣੇ ਗਏ।
ਸੰਸਦ ਮੈਂਬਰਾਂ ਨੇ ਕਿਊਬੈਕ ਦੇ ਇੱਕ ਤਜਰਬੇਕਾਰ ਲਿਬਰਲ ਸੰਸਦ ਮੈਂਬਰ ਨੂੰ ਹਾਊਸ ਆਫ਼ ਕਾਮਨਜ਼ ਦਾ ਨਵਾਂ ਸਪੀਕਰ ਚੁਣਿਆ ਹੈ। ਉਹ 2004 ਤੋਂ ਕਿਊਬੈਕ ਦੇ ਲੈਕ-ਸੇਂਟ-ਲੂਈਸ ਹਲਕੇ ਤੋਂ ਸੰਸਦ ਮੈਂਬਰ ਚਲੇ ਆ ਰਹੇ ਹਨ।
ਸਪੀਕਰ ਨੂੰ ਆਪਣੀਆਂ ਸੰਸਦੀ ਜਿੰਮੇਵਾਰੀਆਂ ਨਿਭਾਉਣ ਲਈ ਸੰਸਦ ਮੈਂਬਰ ਵਜੋਂ $209,800 ਤਨਖਾਹ ਤੋਂ ਇਲਾਵਾ $99,900 ਹੋਰ ਮਿਲਦੇ ਹਨ ਤੇ ਇਸ ਤੋਂ ਇਲਾਵਾ, ਸਪੀਕਰ ਕੋਲ ਗੈਟੀਨੋ ਹਿੱਲ ਉਪਰ ਸਰਕਾਰੀ ਰਿਹਾਇਸ਼ ਵੀ ਮਿਲਦੀ ਹੈ। ।