31 ਮਈ ਦਿਨ ਸ਼ਨੀਵਾਰ ਨੂੰ ਅੰਤਿਮ ਸਸਕਾਰ ਐਬਸਫੋਰਡ ਵਿਖੇ ਹੋਵੇਗਾ-
ਐਬਸਫੋਰਡ ( ਡਾ ਗੁਰਵਿੰਦਰ ਸਿੰਘ)-ਐਬਸਫੋਰਡ ਦੀ ਜਾਣੀ-ਪਛਾਣੀ ਸ਼ਖਸੀਅਤ ਅਤੇ ਲਾਲੀ ਫਾਰਮ ਦੇ ਮਾਲਕ ਰਜਿੰਦਰ ਸਿੰਘ ਲਾਲੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਉਮਰ ਕਰੀਬ 77 ਸਾਲ ਸੀ ਤੇ ਪਿਛਲੇ ਕੁਝ ਸਮੇਂ ਤੋਂ ਸਿਹਤ ਢਿੱਲੀ ਸੀ। ਪੰਜਾਬ ਦੇ ਪਿੰਡ ਨੰਗਲ ਸ਼ਾਮਾਂ, ਜ਼ਿਲਾ ਜਲੰਧਰ ਨਾਲ ਸਬੰਧਿਤ ਰਜਿੰਦਰ ਸਿੰਘ ਲਾਲੀ 70ਵਿਆਂ ‘ਚ ਕੈਨੇਡਾ ਆਏ। ਪਹਿਲਾਂ ਮੇਰਟ ਤੇ ਮਗਰੋਂ ਐਬਸਫੋਰਡ ਵਿਖੇ ਉਹਨਾਂ ਨੇ ਮਿਹਨਤ ਕਰਕੇ ਕਾਰੋਬਾਰ ਵਧਾਇਆ। ਦਾਨੀ ਸ਼ਖਸੀਅਤ ਵਜੋਂ ਐਬਸਫੋਰਡ ਹਸਪਤਾਲ ਦੀ ਸਥਾਪਨਾ ਸਮੇਤ ਕਈ ਕਾਰਜਾਂ ਵਿੱਚ ਅਹਿਮ ਸੇਵਾ ਨਿਭਾਈ। ਚਾਰ ਭੈਣਾਂ ਤੋਂ ਛੋਟੇ ਇੱਕੋ ਇੱਕ ਭਰਾ ਰਜਿੰਦਰ ਸਿੰਘ ਲਾਲੀ ਆਪਣੇ ਪਿੱਛੇ ਸੁਪਤਨੀ, ਦੋ ਪੁੱਤਰ ਅਤੇ ਉਹਨਾਂ ਦਾ ਵੱਡੇ ਪਰਿਵਾਰ ਛੱਡ ਗਏ ਹਨ। ਰਜਿੰਦਰ ਸਿੰਘ ਲਾਲੀ ਦੇ ਚਲਾਣੇ ਤੇ ਪਰਿਵਾਰ ਨਾਲ ਡੂੰਘੇ ਹਮਦਰਦੀ ਦਾ ਇਜਹਾਰ ਕਰਦੇ ਹਾਂ। ਪਰਿਵਾਰ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਉਹ ਭਾਈਚਾਰੇ ਦੇ ਸਮਾਜ ਸੇਵੀ ਕਾਰਜਾਂ ‘ਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ, 31 ਮਈ ਨੂੰ ਦੁਪਹਿਰ ਬਾਦ 3 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਹੋਏਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਸ਼ਾਮ 4.30 ਵਜੇ ਹੋਵੇਗੀ। ਪਰਿਵਾਰ ਨਾਲ ਫੋਨ ਨੰਬਰ 604-859-6820 ਤੇ ਹਮਦਰਦੀ ਲਈ ਸੰਪਰਕ ਕੀਤਾ ਜਾ ਸਕਦਾ ਹੈ।