Headlines

ਪੰਜਾਬ ਦੇ ਜੰਮਪਲ ਸਟੀਵ ਰਾਏ ਵੈਨਕੂਵਰ ਪੁਲਿਸ ਦੇ ਨਵੇਂ ਚੀਫ ਬਣੇ

ਵੈਨਕੂਵਰ ( ਦੇ ਪ੍ਰ ਬਿ)-  ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਵੈਨਕੂਵਰ ਪੁਲਿਸ ਦੇ ਡਿਪਟੀ ਚੀਫ ਸਟੀਵ ਰਾਏ ਨੂੰ ਵੈਨਕੂਵਰ ਪੁਲਿਸ ਵਿਭਾਗ ਦਾ ਨਵੀਂ ਮੁਖੀ  ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਥੇ ਸਿਟੀ ਹਾਲ ਵਿਚ ਇਕ ਸੰਖੇਪ ਸਮਾਗਮ ਦੌਰਾਨ ਮੇਅਰ ਕੈਨ ਸਿਮ ਨੇ ਪੁਲਿਸ ਚੀਫ ਦੀ ਨਿਯੁਕਤੀ ਦਾ ਐਲਾਨ ਕਰਦਿਆਂ  ਕਿਹਾ ਕਿ ਇਹ ਫੈਸਲਾ ਬਹੁਤ ਹੀ ਸਖਤ ਅਤੇ ਸੋਚ-ਸਮਝ ਕੇ ਕੀਤੀ ਗਈ ਚੋਣ ਪ੍ਰਕਿਰਿਆ ਤੋਂ ਬਾਅਦ ਲਿਆ ਗਿਆ ਹੈ।

ਵੈਨਕੂਵਰ ਪੁਲਿਸ ਦੇ ਚੀਫ ਵਜੋਂ ਚੋਣ ਬਾਰੇ ਵੈਨਕੂਵਰ ਪੁਲਿਸ ਬੋਰਡ ਦੇ ਚੇਅਰਮੈਨ ਫ੍ਰੈਂਕ ਚੋਂਗ ਨੇ ਦੱਸਿਆ ਕਿ ਉਹ ਸੇਵਾਮੁਕਤ ਚੀਫ ਐਡਮ ਪਾਮਰ ਦੀ ਜਗਾ ਲੈਣਗੇ। ਉਹ ਵਿਭਾਗ ਦੇ 32ਵੇਂ ਮੁਖੀ ਹੋਣਗੇ।  ਉਹਨਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਨਵੇ ਚੀਫ ਰਾਏ ਭਾਈਚਾਰੇ ਦੇ ਅੰਦਰ ਵਿਸ਼ਵਾਸ ਨੂੰ ਵਧਾਉਣ, ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਦੂਰਦਰਸ਼ੀ, ਇਮਾਨਦਾਰੀ ਅਤੇ ਹਿੰਮਤ ਨਾਲ ਵਿਭਾਗ ਦੀ ਅਗਵਾਈ ਕਰਨਾ ਜਾਰੀ ਰੱਖਣਗੇ। ਉਹਨਾਂ ਦੀ ਨਿਯੁਕਤੀ ਸਬੰਧੀ ਸਿਟੀ ਹਾਲ ਵਿਚ  ਇਕ ਸੰਖੇਮ ਸਮਾਗਮ ਦੌਰਾਨ ਮੰਚ ਤੇ ਸਟੀਵ ਰਾਏ ਨਾਲ ਮੇਅਰ ਕੇਨ ਸਿਮ, ਡਿਪਟੀ ਚੀਫ਼ ਹਾਵਰਡ ਚਾਉ ਅਤੇ ਫਿਓਨਾ ਵਿਲਸਨ, ਅਤੇ ਪੁਲਿਸ ਬੋਰਡ ਮੈਂਬਰ ਲੋਰੇਨ ਲੋਵ ਵੀ ਹਾਜ਼ਰ ਸਨ।

ਪੁਲਿਸ ਅਫਸਰ ਰਾਏ ਦਾ ਵੈਨਕੂਵਰ ਪੁਲਿਸ ਨਾਲ ਕੰਮ ਕਰਨ ਦਾ ਤਿੰਨ ਦਹਾਕੇ ਤੋਂ ਵੱਧ ਸਮੇਂ ਦਾ ਤਜੁਰਬਾ ਹੈ। ਪੰਜਾਬ ਦੇ ਜੰਮਪਲ ਅਤੇ ਪਰਿਵਾਰ ਨਾਲ ਬਚਪਨ ਵਿਚ ਕੈਨੇਡਾ ਪਰਵਾਸ ਕਰਨ ਵਾਲੇ ਸਟੀਵ ਰਾਏ ਨੇ ਕਿਸਟਸਲਾਨੋ ਸਕੂਲ ਤੋਂ ਗਰੇਜੂਏਸ਼ਨ ਉਪਰੰਤ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੈਚੂਲਰ  ਤੇ ਫਿਰ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੋਂ ਕ੍ਰਿਮੀਨਲ ਜਸਟਿਸ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਹਨਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੈਨੇਡੀਅਨ ਆਰਮਡ ਫੋਰਸਿਜ਼ ਤੋਂ ਸ਼ੁਰੂ ਕਰਦਿਆਂ 1990 ਵਿਚ ਵੈਨਕੂਵਰ ਪੁਲਿਸ ਵਿਚ ਨੌਕਰੀ ਦੀ ਸ਼ੁਰੂਆਤ ਕੀਤੀ। ਵੈਨਕੂਵਰ ਪੁਲਿਸ ਵਿਚ ਡਾਊਨਟਾਊਨ ਈਸਟਸਾਈਡ ਵਿੱਚ ਇੱਕ ਫਰੰਟਲਾਈਨ ਅਫਸਰ ਵਜੋਂ ਜਿੰਮੇਵਾਰੀ ਨਿਭਾਉਂਦਿਆਂ  ਉਹਨਾਂ  2010 ਵਿੰਟਰ ਓਲੰਪਿਕ ਅਤੇ 2011 ਸਟੈਨਲੀ ਕੱਪ ਦੰਗਿਆਂ ਦੌਰਾਨ ਸਫਲ ਡਿਊਟੀ ਕਰਦਿਆਂ ਕਈ ਹੋਰ ਵੱਡੀਆਂ ਜਿੰਮੇਵਾਰੀਆਂ ਨਿਭਾਈਆਂ।

ਵੈਨਕੂਵਰ ਪੁਲਿਸ ਦੇ ਨਵੇਂ ਬਣੇ ਚੀਫ ਸਟੀਵ ਰਾਏ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰੂ ਘਰ ਵਿਖੇ ਨਤਮਸਤਕ ਹੋਣ ਸਮੇਂ ਆਪਣੇ ਸਟਾਫ ਨਾਲ ਇਕ ਯਾਦਗਾਰੀ ਤਸਵੀਰ ਕਰਵਾਉਣ ਸਮੇਂ।

 

Leave a Reply

Your email address will not be published. Required fields are marked *