Headlines

ਮਨੁੱਖਤਾ ਦੀ ਸੇਵਾ ਦੇ ਬਾਨੀ ਗੁਰਪ੍ਰੀਤ ਸਿੰਘ ਮਿੰਟੂ ਦਾ ਕੈਲਗਰੀ ਵਿਚ ਸਨਮਾਨ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਪੰਜਾਬ ਤੋਂ ਕੈਨੇਡਾ ਦੌਰੇ ਤੇ ਪੁੱਜੇ ਉਘੇ ਸਮਾਜ ਸੇਵੀ ਤੇ ਮਨੁੱਖਤਾ ਦੀ ਸੇਵਾ ਸੰਸਥਾ ਦੇ ਬਾਨੀ ਗੁਰਪ੍ਰੀਤ ਸਿੰਘ ਮਿੰਟੂ ਦੇ ਮਾਣ ਵਿਚ ਮੈਗਨੋਲੀਆ ਹਾਲ ਕੈਲਗਰੀ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਸਮਾਗਮ  ਮਨਪ੍ਰੀਤ ਸਿੰਘ ਥਿੰਦ, ਰਾਜਦੀਪ ਗਰੇਵਾਲ, ਜਗਵਿੰਦਰ ਸੰਘੇੜਾ ਅਤੇ ਧਰਮਜੀਤ ਮਾਂਗਟ ਦੇ ਸੱਦੇ ਤੇ ਆਯੋਜਿਤ ਕੀਤਾ ਗਿਆ ਜਿਸ ਵਿਚ ਅਲਬਰਟਾ ਪ੍ਰੀਮੀਅਰ ਦੇ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ, ਜਤਿੰਦਰ ਸਿੰਘ ਲੰਮੇ, ਪੰਜਾਬ ਇੰਸੋਰੈਂਸ ਦੇ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਤੇ ਹੋਰ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਨੇ ਮਨੁੱਖਤਾ ਦੀ ਸੇਵਾ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਸੇਵਾ ਦੇ ਕੰਮਾਂ ਅਤੇ ਲੋੜਵੰਦਾਂ, ਨਿਆਸਰਿਆਂ ਨੂੰ ਇਕ ਨਵੀਂ ਜਿੰਦਗੀ ਦੇਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਸੇਵਾ ਦੇ ਕੰਮ ਵਿਚ ਲੋਕਾਂ ਅਤੇ ਖਾਸਕਰ ਪਰਵਾਸੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਹੈਪੀ ਮਾਨ ਨੇ ਸ ਗੁਰਪ੍ਰੀਤ ਸਿੰਘ ਮਿੰਟੂ ਤੇ ਉਹਨਾਂ ਦੀ ਸੰਸਥਾ ਵਲੋਂ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਮਹਾਨ ਕਾਰਜ ਦੱਸਦਿਆਂ ਉਹਨਾਂ ਨੂੰ ਵਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸ ਗੁਰਪ੍ਰੀਤ ਸਿੰਘ ਮਿੰਟੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *