ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਏਸ਼ੀਅਨ ਸਟੱਡੀ ਵਿਭਾਗ ਅਤੇ ਏਸ਼ੀਅਨ ਲਾਇਬ੍ਰੇਰੀ ਵਲੋਂ ਸਾਲਾਨਾ ਹਰਜੀਤ ਕੌਰ ਸਿੱਧੂ ਯਾਦਗਾਰੀ ਪ੍ਰੋਗਰਾਮ ਤਹਿਤ ਉਘੇ ਗੀਤਕਾਰ ਜਸਵੀਰ ਗੁਣਾਚੌਰੀਆ ਨੂੰ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਯੂਬੀਸੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਕਈ ਪ੍ਰਮੁੱਖ ਪੰਜਾਬੀ ਸ਼ਖਸੀਅਤਾਂ ਅਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ। ਯੂਬੀਸੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਦੀ ਤਰਫੋਂ ਪ੍ਰੋ ਗੁਰਿੰਦਰ ਮਾਨ, ਪ੍ਰੋ ਕਿਰਨ ਸੁੰਨੜ ਤੇ ਸਰਬਜੀਤ ਕੌਰ ਰੰਧਾਵਾ ਨੇ ਗੀਤਕਾਰ ਗੁਣਾਚਾਰੀਆ ਨੂੰ ਸਨਮਾਨਿਤ ਕੀਤੇ ਜਾਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜਸਵੀਰ ਗੁਣਾਚੌਰੀਆ ਵਲੋਂ ਯੂਬੀਸੀ ਏਸ਼ੀਅਨ ਸਟੱਡੀਜ਼ ਵਿਭਾਗ ਵਲੋਂ ਉਹਨਾਂ ਨੂੰ ਇਸ ਵੱਕਾਰੀ ਸਨਮਾਨ ਲਈ ਚੁਣੇ ਜਾਣ ਦਾ ਧੰਨਵਾਦ ਕੀਤਾ।
ਗੀਤਕਾਰ ਜਸਵੀਰ ਗੁਣਾਚੌਰੀਆ ਯੂਬੀਸੀ ਦੇ ਹਰਜੀਤ ਕੌਰ ਸਿੱਧੂ ਯਾਦਗਾਰੀ ਐਵਾਰਡ ਨਾਲ ਸਨਮਾਨਿਤ
