* ਐਨ ਡੀ ਪੀ ਲੀਡਰ ਨਾਹੀਦ ਨੈਂਨਸੀ ਐਡਮਿੰਟਨ ਸਟਰੈਥਕੋਨਾ ਤੋਂ ਲੜਨਗੇ ਚੋਣ ਚੋਣ-
* ਐਡਮਿੰਟਨ ਐਲਰਸਲੀ ਹਲਕੇ ਤੋਂ ਕੰਸਰਵੇਟਿਵ ਵਲੋਂ ਨਰੇਸ਼ ਭਾਰਦਵਾਜ ਤੇ ਐਨ ਡੀ ਪੀ ਵਲੋਂ ਗੁਰਤੇਜ ਬਰਾੜ ਉਮੀਦਵਾਰ-
ਐਡਮਿੰਟਨ (ਗੁਰਪ੍ਰੀਤ ਸਿੰਘ)-ਅਲਬਰਟਾ ਦੇ ਤਿੰਨ ਵਿਧਾਨ ਸਭਾ ਹਲਕੇ ਐਡਮਿੰਟਨ ਐਲਰਸਲੀ, ਐਡਮਿੰਟਨ ਸਟਰੈਥਕੋਨਾ ਅਤੇ ਓਲਡ ਡੈਡਸਬਰੀ ਥਰੀ ਹਿਲ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 23 ਜੂਨ ਨੂੰ ਪੈਣਗੀਆਂ ਅਤੇ ਰਾਤ ਤੱਕ ਇਸ ਦੇ ਨਤੀਜੇ ਸਾਹਮਣੇ ਆ ਜਾਣਗੇ। ਐਡਵਾਂਸ ਵੋਟਿੰਗ 17 ਜੂਨ ਨੂੰ ਹੋਵੇਗੀ।
ਐਨ ਡੀ ਪੀ ਦੇ ਲੀਡਰ ਨਾਹੀਦ ਨੈਂਨਸੀ ਜੋ ਕਿ ਕੈਲਗਰੀ ਦੇ ਸਾਬਕਾ ਮੈਅਰ ਰਹਿ ਚੁੱਕੇ ਹਨ, ਐਡਮਿੰਟਨ ਸਟਰੈਥਕੋਨਾ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਯੂ ਸੀ ਪੀ ਦੇ ਡਾਰਬੀ ਟਰੋਚ ਨਾਲ ਹੋਵੇਗਾ।
ਇਸ ਤੋਂ ਇਲਾਵਾ ਐਡਮਿੰਟਨ ਐਲਰਸਲੀ ਤੋਂ 2 ਪੰਜਾਬੀ ਉਮੀਦਵਾਰਾਂ ਚ ਫਸਵਾਂ ਮੁਕਾਬਲਾ ਹੋਣ ਦੀ ਉਮੀਦ ਹੈ। ਇਥੋਂ ਦੋ ਵਾਰ ਵਿਧਾਇਕ ਰਹੇ ਨਰੇਸ਼ ਭਾਰਦਵਾਜ ਯੂ ਸੀ ਪੀ ਵੱਲੋਂ ਚੋਣ ਲੜ ਰਹੇ ਹਨ। ਦੂਜੇ ਪਾਸੇ ਐਨ ਡੀ ਪੀ ਵੱਲੋਂ ਗੁਰਤੇਜ ਸਿੰਘ ਬਰਾੜ ਪਹਿਲੀ ਵਾਰ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਐਡਮਿੰਟਨ ਐਲਰਸਲੀ ਵਿਧਾਨ ਸਭਾ ਸੀਟ ਉਤੇ ਪਿਛਲੇ ਤਿੰਨ ਦਹਾਕਿਆਂ ਤੋਂ ਐਨ ਡੀ ਪੀ ਦਾ ਕਬਜ਼ਾ ਹੈ, ਇਹ ਸੀਟ ਵਿਧਾਇਕ ਰੌਡ ਲੌਇਲਾ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਹੈ।