Headlines

ਗਾਇਕਾ ਸਲੋਨੀ ਦਾ “ਗੱਭਰੂ” ਟ੍ਰੈਕ ਜਲਦ ਹੋਵੇਗਾ ਰੀਲੀਜ਼-ਬਾਗਪੁਰੀ

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਦੀਪ ਬਾਗਪੁਰੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਾਣਮੱਤਾ ਗੀਤਕਾਰ ਹੈ। ਜਿਸ ਨੇ ਗੀਤਕਾਰੀ ਦੇ ਖੇਤਰ ਨੂੰ ਨਿਭਾਉਂਦਿਆਂ ਨਾਲ ਨਾਲ ਬਤੌਰ ਪੇਸ਼ਕਾਰ ਵਜੋਂ ਵੀ ਆਪਣੀ ਅਹਿਮ ਭੂਮਿਕਾ ਪੰਜਾਬੀ ਸੰਗੀਤ ਜਗਤ ਵਿੱਚ ਨਿਭਾਈ ਹੈ । ਉਸ ਨੇ ਅਨੇਕਾਂ ਨਵੇਂ ਅਤੇ ਪੁਰਾਣੇ ਗਾਇਕਾਂ ਨੂੰ ਪੇਸ਼ ਕਰਕੇ ਇਹ ਮਾਣ ਹਾਸਲ ਕੀਤਾ ਹੈ । ਦੀਪ ਬਾਗਪੁਰੀ ਹਮੇਸ਼ਾ ਨਵੇਂ ਕਲਾਕਾਰਾਂ ਨੂੰ ਵਿਲੱਖਣ ਗਾਇਕੀ ਰਾਹੀਂ ਪ੍ਰਦਰਸ਼ਿਤ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸਦੇ ਲਿਖੇ ਟਰੈਕ “ਗੱਭਰੂ” ਜੋ ਦਿਉਰ ਭਰਜਾਈ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਹੈ ਟ੍ਰੈਕ ਗਾਇਕਾ ਸਾਲੋਨੀ ਦੀ ਆਵਾਜ਼ ਵਿੱਚ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦਾ ਪੋਸਟਰ ਜੀ ਇੰਟਰਟੇਨਰ ਅਤੇ ਦੀਪ ਬਾਗਪੁਰੀ ਦੀ ਪੇਸ਼ਕਸ਼ ਵਿੱਚ ਸੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ। ਗਾਇਕਾ ਸਲੋਨੀ ਗੌਰਮੈਂਟ ਕਾਲਜ ਹੁਸ਼ਿਆਰਪੁਰ ਦੀ ਸੰਗੀਤਕ ਵਿਦਿਆਰਥਣ ਹੈ, ਜੋ ਗਾਇਕੀ ਦੀ ਸੂਝ ਬੂਝ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ ਤੇ ਦਿਨ ਰਾਤ ਆਪਣੀ ਸੁਰੀਲੀ ਗਾਇਕੀ ਦੀ ਸੁਰ ਨੂੰ ਹੋਰ ਵੀ ਨਿਖਾਰਨ ਲਈ ਮਿਹਨਤ ਕਰਦੀ ਹੈ । ਜੱਸੀ ਬ੍ਰਦਰਜ਼ ਨੇ ਇਸ ਦਾ ਸੰਗੀਤ ਕੀਤਾ ਹੈ ਤੇ ਹਰਪ੍ਰੀਤ ਕੌਰ ਭਾਬੀ ਵਜੋਂ ਅਤੇ ਸਤਨਾਮ ਗੱਭਰੂ ਵਜੋਂ ਇਸ ਦੇ ਸਟਾਰ ਕਾਸਟ ਕਲਾਕਾਰ ਹਨ । ਨਰੇਸ਼ ਐਸ ਗਰਗ ਇਸ ਦੇ ਐਡੀਟਰ ਹਨ ਅਤੇ ਮਨਦੀਪ ਕੇ ਬੀ ਇਸ ਦੇ ਡਿਜ਼ਾਇਨਰ। ਰੁਦਰਾ ਮੂਵੀਜ ਵਲੋਂ ਇਸ ਨੂੰ ਲਾਂਚ ਕੀਤਾ ਗਿਆ ਹੈ । ਵਿਸ਼ੇਸ਼ ਤੌਰ ਤੇ ਕੁਮਾਰ ਵਿਨੋਦ , ਕੇਵਲ ਕ੍ਰਿਸ਼ਨ ਤੱਖੀ, ਅਨਿਲ ਮੱਟੂ, ਦਵਿੰਦਰ ਬਾਵਾ ਦਾ ਦੀਪਾਗਪੁਰੀ ਦੀ ਟੀਮ ਵਲੋਂ ਧੰਨਵਾਦ ਕੀਤਾ ਗਿਆ ਹੈ, ਜੋ ਇਸ ਟ੍ਰੈਕ ਲਈ ਆਪਣੀ ਮਿਹਨਤ ਕਰ ਰਹੇ ਹਨ। ਗਾਇਕਾ ਸਲੋਨੀ ਦੀ ਇਹ ਪੇਸ਼ਕਸ਼ ਸਰੋਤਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੇਗੀ।

Leave a Reply

Your email address will not be published. Required fields are marked *