Headlines

ਸੀਨੀਅਰ ਸਿਟੀਜ਼ਨ ਬਿਓਮੌਂਟ ਵੱਲੋਂ ਬੁਨਿਆਦੀ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ

ਬਿਓਮੌਂਟ ( ਐਡਮਿੰਟਨ ) 27 ਮਈ (ਸਤੀਸ਼ ਸਚਦੇਵਾ ) ਸੀਨੀਅਰ ਸਿਟੀਜਨ ਬਿਓਮੌਂਟ ਦੀ ਚਲਦੀ ਫਿਰਦੀ ਲਾਇਬ੍ਰੇਰੀ ਸ ਮੇਜਰ ਸਿੰਘ ਕਲੇਰ ਦੀ ਅਗਵਾਈ ਹੇਠ ਮਹਿੰਦਰ ਸਿੰਘ ਕਮੋ (ਹਲਵਾਰਾ) ਦੇ ਘਰ ਵਿਖੇ ਪਹੁੰਚੀ । ਜਿੱਥੇ ਉਨ੍ਹਾਂ ਨੂੰ ਦੋਹਤੀ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਗਈਆਂ , ਉੱਥੇ ਨਵੀਂ ਜੋੜੀ ਦੀ ਤੰਦਰੁਸਤੀ , ਲੰਮੀ ਉਮਰ, ਨਰੋਈ ਸਿਹਤ ਦੀ ਕਾਮਨਾ ਕੀਤੀ ਗਈ ।ਇਸ ਮੌਕੇ ਬੋਲਦਿਆਂ ਸ਼੍ਰੀ  ਮਹਿੰਦਰ ਸਿੰਘ  ਨੇ ਬਿਓਮੌਂਟ  ਵਲੋਂ ਗੁਰਦੁਆਰਾ ਬਣਾਉਣ ਲਈ 11 ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਰੱਖਿਆ। ਪ੍ਰਧਾਨ  ਮੇਜਰ ਸਿੰਘ  ਨੇ 21 ਮੈਂਬਰ ਕਮੇਟੀ ਦਾ ਸੁਝਾਅ ਦਿੱਤਾ ਜੋ ਬਕਾਇਦਾ ਰੂਪ ਵਿੱਚ ਹਰ ਮਹੀਨੇ ਫੰਡ ਇਕੱਤਰ  ਹੋਵੇ ਤੇ  ਉਹਦੀ ਲਗਾਤਾਰਤਾ ਬਣੀ ਰਹੇ। ਵਲੰਟਰਲੀ ਰੂਪ ਵਿੱਚ ਲੋਕ ਅੱਗੇ ਆਉਣ ਦਾ ਸੁਝਾਅ ਦਿੱਤਾ ਤਾਂ ਜੋ ਸਹੀ ਮਾਅਨਿਆਂ ਵਿੱਚ ਅਮਲੀ ਰੂਪ ਦਿੱਤਾ ਜਾ ਸਕੇ ।

ਇਸ ਮੌਕੇ ਪ੍ਰਧਾਨ ਨੇ ਬਿਓਮੌਂਟ ਪ੍ਰਸ਼ਾਸਨ ਤੋ ਸ਼ਹਿਰ ਦੇ ਵਿੱਚ ਮਿੰਨੀ ਬੱਸ ਚਲਾਉਣ ਦੀ ਮੰਗ ਕੀਤੀ  ਜੋ ਸੀਨੀਅਰਜ ਨੂੰ ਆ ਰਹੀਆਂ ਮੁਸ਼ਕਲਾਂ ਡਾਕਟਰੀ ਸਹਾਇਤਾ , ਅੱਖਾਂ ਦੇ ਚੈੱਕਅਪ ਲਈ , ਐਕਸਰੇ,ਅਲਟਰਾਸਾਊਂਡ, ਔਰਤਾਂ ਦੇ ਮਾਹਿਰ ਡਾਕਟਰ , ਭੈਣਾਂ ਲਈ ਐਡਮਿੰਟਨ ਜਾਣਾ ਹੁੰਦਾ ਹੈ , ਆਪ ਬੱਸ ਚ ਬੈਠ ਕੇ ਜਾ ਸਕਣ ,ਬੱਚਿਆਂ ਤੇ ਨਿਰਭਰਤਾ ਘੱਟ ਸਕੇ । ਸਰਦੀਆਂ ਵਿੱਚ ਤਾਂ ਬਹੁਤ ਹੀ ਮੁਸ਼ਕਿਲ ਪੇਸ਼ ਆਉਂਦੀ ਹੈ , ਆਨ ਡਿਮਾਂਡ ਬੱਸ ਐਡਮਿੰਟਨ ਦੀ ਤਰ੍ਹਾਂ ਬਿਓਮੌਂਟ ਵਿੱਚ ਸ਼ੁਰੂ ਕੀਤੀ ਜਾਵੇ। ਐਡਮਿੰਟਨ ਦੀ ਤਰ੍ਹਾਂ ਸੀਨੀਅਰਜ ਨੂੰ ਫ੍ਰੀ ਬੱਸ ਪਾਸ ਦਿੱਤੇ ਜਾਣ। ਵਧਦੀ ਆਬਾਦੀ ਲਈ ਫੌਰੀ ਪਾਰਕ ,ਸ਼ੈਂਡ ਬੈਠਣ ਦੀ ਵਿਵਸਥਾ ਵਾਸ਼ਰੂਮ ਬਣਾਏ ਜਾਣ , ਬੱਚਿਆਂ ਲਈ ਝੂਲੇ, ਖੇਡਣ ਦੀਆਂ ਚੀਜ਼ਾਂ ਆਦਿ ਲਗਾਈਆਂ ਜਾਣ । ਬੱਚਿਆਂ ਦੀ ਸਹੂਲਤ ਲਈ ਨੇੜੇ ਸਕੂਲ ਖੋਲ੍ਹੇ ਜਾਣ । ਇਸ ਮੌਕੇ ਮਹਿੰਦਰ ਸਿੰਘ  ਕਮੋ ਹੋਰਾਂ ਆਏ ਸਭਨਾਂ ਨੂੰ ਚਾਹ ਤੇ ਰਿਫ਼ਰੈਸ਼ਮੈਂਟ ਦਿੱਤੀ। ਸ਼੍ਰੀ ਸੁਖਦੇਵ ਸਿੰਘ ਗੋਸਲ, ਸਤੀਸ਼ ਸਚਦੇਵਾ, ਸ਼੍ਰੀ ਬਚਿੱਤਰ ਸਿੰਘ,ਭੈਣ ਦਲਜੀਤ ਕੌਰ ਵੀ ਹਾਜ਼ਰ ਸਨ ਉਨ੍ਹਾਂ ਸਾਰਿਆਂ ਇਸ ਸੁਝਾਅ ਦੀ ਸਹਿਮਤੀ ਦਿੱਤੀ । ਇਸ ਮੌਕੇ ਪਾਠਕਾਂ ਨੂੰ ਕਿਤਾਬਾਂ ਵੀ ਦਿੱਤੀਆਂ ਗਈਆਂ।

Leave a Reply

Your email address will not be published. Required fields are marked *