Headlines

ਆਤਮਾ ਸਿੰਘ ਬੁੱਢੇਵਾਲੀਆ ਤੇ ਬੀ ਰਿੰਪੀ ਦੇ ਟ੍ਰੈਕ “ਬੋਲ ਕੇ ਤਾਂ ਦੱਸ” ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਦੋਗਾਣਾ ਗਾਇਕੀ ਵਿੱਚ ਜਾਣੀ ਪਹਿਚਾਣੀ ਆਵਾਜ਼ ਦਾ ਮਾਲਕ ਗਾਇਕ ਆਤਮਾ ਸਿੰਘ ਬੁੱਢੇਵਾਲੀਆ ਦੇ ਹਰ ਟ੍ਰੈਕ ਨੂੰ ਸਰੋਤਿਆਂ ਨੇ ਹਮੇਸ਼ਾ ਨੀਝ ਲਾ ਕੇ ਸੁਣਿਆ ਤੇ ਉਸ ਨੂੰ ਹੱਲਾਸ਼ੇਰੀ ਦੇਣੋਂ ਉਹ ਕਦੇ ਵੀ ਮੁਨਕਰ ਨਾ ਹੋਏ। ਹਾਲ ਹੀ ਵਿੱਚ “ਬੋਲ ਕੇ ਤਾਂ ਦੱਸ” ਟ੍ਰੈਕ ਰਾਹੀਂ ਗਾਇਕ ਆਤਮਾ ਸਿੰਘ ਬੁੱਢੇਵਾਲ ਤੇ ਬੀ ਰਿੰਪੀ ਹਾਜ਼ਰ ਹੋਏ । ਜਿਸ ਨੂੰ ਸਰੋਤਿਆਂ ਨੇ ਭਰਮਾਂ ਹੁੰਗਾਰਾ ਦੇ ਕੇ ਪਹਿਲੀ ਨਜ਼ਰੇ ਹੀ ਨਿਵਾਜ਼ ਦਿੱਤਾ । ਅਜੇ ਪਾਲ ਸਿੰਘ ਅਤੇ ਆਤਮਾ ਸਿੰਘ ਮਿਊਜਿਕ ਵਲੋਂ ਇਸ ਟ੍ਰੈਕ ਨੂੰ ਲਾਂਚ ਕੀਤਾ ਗਿਆ ਹੈ । ਆਤਮਾ ਸਿੰਘ ਨੇ ਹੀ ਇਸ ਟ੍ਰੈਕ ਨੂੰ ਖੁਦ ਰਚਿਆ ਹੈ । ਜਿਸ ਦੇ ਬੋਲ ਅਤੇ ਕੰਪੋਜੀਸ਼ਨ ਰਿਧਮ ਟਰੈਕ ਬਾਕਮਾਲ ਹੈ, ਜੋ ਅੱਜ ਦਾ ਟਰੈਂਡਿੰਗ ਸੌਂਗ ਬਣ ਗਿਆ ਹੈ । ਬਲਜਿੰਦਰ ਰਿੰਪੀ ਸਟੇਜੀ ਮੁਹਾਰਤ ਵਾਲੀ ਸੰਜੀਦਾ ਗਾਇਕਾ ਹੈ, ਜਿਸ ਨੇ ਦੇਸ਼ ਵਿਦੇਸ਼ ਵਿੱਚ ਆਪਣੀ ਸੁਰ ਦਾ ਜਾਇਕਾ ਪਹਿਲਾਂ ਹੀ ਸਰੋਤਿਆਂ ਵਿੱਚ ਪਸਾਰਿਆ ਹੋਇਆ ਹੈ। ਆਤਮਾ ਸਿੰਘ ਬੁੱਢੇਵਾਲੀਆ ਅਤੇ ਬਲਜਿੰਦਰ ਰਿੰਪੀ ਦੀ ਗਾਇਕ ਜੋੜੀ ਸਟੇਜਾਂ ਦੀ ਸ਼ਾਨ ਸਮਝੀ ਜਾਣ ਵਾਲੀ ਜੋੜੀ ਨਾਮਜਦ ਹੋਈ ਹੈ, ਜੋ ਨਵੇਂ ਸਿਰਿਓ ਬਹੁਤ ਸਾਰੇ ਇਸ ਤਰ੍ਹਾਂ ਦੇ ਸੱਭਿਆਚਾਰਕ ਅਤੇ ਪਰਿਵਾਰਿਕ ਗੀਤ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਲਈ ਬਚਨਵੱਧ ਹਨ। “ਵੱਟਸ ਦਾ ਪ੍ਰੋਬਲਮ” ਯਾਣੀ ‘ਬੋਲ ਕੇ ਤਾਂ ਦੱਸ’ ਟ੍ਰੈਕ ਦਾ ਸੰਗੀਤ ਦਵਿੰਦਰ ਕੈਂਥ ਨੇ ਤਿਆਰ ਕੀਤਾ ਹੈ ਅਤੇ ਮਾਲਵਾ ਕਿਰੇਏਸ਼ਨ ਨੇ ਇਸਦਾ ਖੂਬਸੂਰਤ ਪੋਸਟਰ। ਟਰੈਕ ਵਿੱਚ ਵਿਸ਼ੇਸ਼ ਤੌਰ ਤੇ ਅਵੇਲ ਸਿੰਘ ਅਤੇ ਮਨਜੋਤ ਸਿੰਘ ਦਾ ਧੰਨਵਾਦ ਕੀਤਾ ਗਿਆ ਹੈ। ਸੋਸ਼ਲ ਸਾਈਟਾਂ ਤੇ “ਬੋਲ ਕੇ ਤਾਂ ਦੱਸ ” ਟ੍ਰੈਕ ਦੀ ਪੂਰੀ ਗੂੰਜ ਹੈ , ਜੋ ਦੇਸ਼ ਵਿਦੇਸ਼ ਵਿੱਚ ਵੀ ਸਲਾਹਿਆ ਜਾਣ ਵਾਲਾ ਦੋਗਾਣਾ ਹੈ। ਪਿਆਰ ਮੁਹੱਬਤ ਦੀ ਮਿੱਠੀ ਨੋਕ ਝੋਕ ਇਸ ਗੀਤ ਵਿੱਚ ਦੇਖਣ ਨੂੰ ਮਿਲਦੀ ਹੈ ਅਤੇ ਮਿੱਠਿਆ ਮਖਾਣਿਆਂ ਵਰਗੇ ਪੁਰਾਤਨ ਲਫ਼ਜ਼ਾਂ ਨੂੰ ਆਪਣੇ ਗੀਤ ਵਿੱਚ ਪਰੋ ਕੇ ਆਤਮਾ ਸਿੰਘ ਬੁੱਢੇਵਾਲੀਆ ਨੇ ਆਪਣੀ ਕਲਮ ਅਤੇ ਗਾਇਕੀ ਦੀ ਸੂਝਬੂਝ ਦਾ ਸਰੋਤਿਆਂ ਵਿੱਚ ਇੱਕ ਵਿਲੱਖਣ ਨਮੂਨਾ ਪੇਸ਼ ਕੀਤਾ ਹੈ । ਦੁਆ ਕਰਦੇ ਹਾਂ ਇਹ ਗਾਇਕ ਜੋੜੀ ਨਵੀਆਂ ਉਮੰਗਾਂ, ਨਵਿਆਂ ਰੰਗਾਂ, ਨਵੀਆਂ ਤਰੰਗਾਂ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰੇ, ਆਮੀਨ!

Leave a Reply

Your email address will not be published. Required fields are marked *