Headlines

ਕੈਨੇਡਾ ਵਿੱਚ ਮੰਦੀ ਕਾਰਣ ਸਦੀਆਂ ਪੁਰਾਣੀ ਹਡਸਨ ਬੇਅ ਕੰਪਨੀ ਹੋਈ ਬੰਦ

8000 ਵਰਕਰਾਂ ਦੀ ਹੋਈ ਕੰਮ ਤੋਂ ਛੁੱਟੀ-

ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਦੀ 355 ਸਾਲ ਪੁਰਾਣੀ ਹਡਸਨ ਬੇਅ ਕੰਪਨੀ ਨੇ ਕੈਨੇਡਾ ਵਿੱਚ ਆਪਣੇ ਸਾਰੇ 80 ਸਟੋਰ ਬੰਦ ਕਰਕੇ, ਪਹਿਲੀ ਜੂਨ ਤੋਂ 8000 ਇੰਪਲਾਈਜ਼ ਦੀ ਛੁੱਟੀ ਕਰ ਦਿੱਤੀ ਹੈ । ਇਸ ਸਮੇਂ ਕੈਨੇਡਾ ਵਿੱਚ ਕੰਮਾਂ ਦਾ ਬਹੁਤ ਮੰਦਾ ਦੌਰ ਚੱਲ ਰਿਹਾ ਹੈ ।
ਨਵੀਂ ਚੁਣੀ ਗਈ ਮਾਰਕ ਕਾਰਨੀ ਦੀ ਸਰਕਾਰ ਤੋਂ ਕੈਨੇਡੀਅਨ ਨੂੰ ਬਹੁਤ ਉਮੀਦਾਂ ਹਨ । ਅੱਜ ਚੱਲ ਰਹੇ ਪਾਰਲੀਮੈਂਟ ਸੈਸਨ ਤੋਂ ਵੱਡੀਆਂ ਉਮੀਦਾਂ ਰੱਖ ਰਹੇ ਹਨ । ਜੇਕਰ ਸਰਕਾਰ ਜਲਦੀ ਕੋਈ ਫ਼ੈਸਲਾ ਨਹੀਂ ਲੈਂਦੀ ਤਾਂ ਕੈਨੇਡਾ ਵਿੱਚ ਵੱਡੀ ਆਰਥਿਕ ਮੰਦੀ ਆ ਸਕਦੀ ਹੈ ਤੇ ਲੱਖਾਂ ਲੋਕ ਰੁਜ਼ਗਾਰ ਤੋ ਵਾਂਝੇ ਹੋ ਸਕਦੇ ਹਨ ।

Leave a Reply

Your email address will not be published. Required fields are marked *