ਵੈਨਕੂਵਰ , 28 ਮਈ (ਮਲਕੀਤ ਸਿੰਘ)- ਮੰਗਲਵਾਰ ਦੁਪਹਿਰ ਵੈਸਟ ਵੈਨਕੂਵਰ ਚ ਫੈਰੀ ਟਰਮੀਨਲ ਨਜ਼ਦੀਕ ਇੱਕ ਬੱਸ ਨਾਲ ਟਕਰਾ ਜਾਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ| ਪ੍ਰਾਪਤ ਵੇਰਵਿਆਂ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਹਾਦਸੇ ਵਾਲੀ ਥਾਂ ਤੋਂ ਪੈਦਲ ਲੰਘ ਰਹੇ ਇੱਕ ਬੱਚੇ ਅਤੇ ਦੋ ਔਰਤਾਂ ਦੀ ਸਵਾਰੀਆਂ ਵਾਲੀ ਬੱਸ ਨਾਲ ਟੱਕਰ ਹੋ ਗਈ ਜਿਸ ਮਗਰੋਂ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਵੈਨਕੂਵਰ ਪੁਲਿਸ ਅਤੇ ਟਰਾਂਜਿਟ ਵਿਭਾਗ ਵੱਲੋਂ ਇਸ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|