ਕਲਾਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ-
ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਧਾਰਮਿਕ ਸੱਭਿਆਚਾਰਕ ਅਤੇ ਸੂਫੀਆਨਾ ਮੇਲਿਆਂ ਵਿੱਚ ਆਪਣੀ ਹਾਜ਼ਰੀ ਯਕੀਨੀ ਤੌਰ ਤੇ ਲਗਵਾਉਣ ਵਾਲੇ ਚੱਬੇਵਾਲ ਖੇਤਰ ਦੇ ਉੱਘੇ ਲੋਕ ਗਾਇਕ ਕੇ ਐਸ ਸੰਧੂ ਇਕ ਭਿਆਨਕ ਸੜਕ ਹਾਦਸੇ ਵਿੱਚ ਬੇਵਕਤ ਵਿਛੋੜਾ ਦੇ ਗਏ ਹਨ । ਇਸ ਗਾਇਕ ਕਲਾਕਾਰ ਦੇ ਅਚਾਨਕ ਇਸ ਸੰਸਾਰ ਤੋਂ ਤੁਰ ਜਾਣ ਤੇ ਕਲਾਕਰ ਜਗਤ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਸਮੁੱਚੇ ਗਾਇਕ ਭਾਈਚਾਰੇ ਨੇ ਇਸ ਗਾਇਕ ਕਲਾਕਾਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਿੱਛੇ ਰਹਿੰਦੇ ਪਰਿਵਾਰ ਨੂੰ ਸਤਿਗੁਰ ਦਾ ਭਾਣਾ ਮੰਨਣ ਤੇ ਇਸ ਦੁੱਖ ਦੀ ਘੜੀ ਵਿੱਚ ਬੱਲ ਬਖਸ਼ਣ ਦੀ ਅਰਦਾਸ ਕੀਤੀ ਹੈ । ਗਾਇਕ ਕੇ ਐਸ ਸੰਧੂ ਜਿੱਥੇ ਗਾਇਕੀ ਦੀ ਸੇਵਾ ਨਿਭਾਉਂਦੇ ਆ ਰਹੇ ਸਨ ਉੱਥੇ ਹੀ ਉਹ ਇੱਕ ਸਾਬਕਾ ਫੌਜੀ ਵੀ ਸਨ । ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਤੇ ਪਹਿਰਾ ਦੇ ਕੇ ਆਪਣੇ ਦੇਸ਼ ਦੇ ਹੱਕਾਂ ਹਿੱਤਾਂ ਦੀ ਰੱਖਿਆ ਕੀਤੀ। ਹਰ ਸਟੇਜ ਤੇ ਉਹਨਾਂ ਦੀ ਹਾਜ਼ਰੀ ਯਕੀਨੀ ਹੁੰਦੀ । ਸਰੋਤਿਆਂ ਦਾ ਪਿਆਰ ਉਹਨਾਂ ਦੇ ਇਲਾਕੇ ਵਿੱਚ ਸਦਾ ਵਡਮੁੱਲਾ ਰਿਹਾ। ਨਿੱਜੀ ਤੌਰ ਤੇ ਕੇ ਐਸ ਸੰਧੂ ਮੇਰੀਆਂ ਅਨੇਕਾਂ ਸਟੇਜਾਂ ਤੇ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਦਾ ਰਿਹਾ ਅਤੇ ਸਰੋਤਿਆਂ ਦੀ ਵਾਹ ਵਾਹ ਖੱਟਦਾ ਰਿਹਾ। ਉਨਾਂ ਦੀ ਬੇਵਕਤੀ ਮੌਤ ਨੇ ਸੰਗੀਤ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੋਕ ਗਾਇਕ ਕੁਲਵਿੰਦਰ ਕਿੰਦਾ, ਐਂਕਰ ਦਿਨੇਸ਼ ਦਲਵਿੰਦਰ ਦਿਆਲਪੁਰੀ, ਰਾਮ ਕਠਾਰੀਆ ਸਮੇਤ ਕਈ ਹੋਰ ਗਾਇਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਉਹ ਆਪਣੇ ਪਿੱਛੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਉਹ ਆਪਣੀ ਧਰਮ ਪਤਨੀ ਅਤੇ ਇੱਕ ਬੇਟਾ ਛੱਡ ਗਿਆ।
ਲੋਕ ਗਾਇਕ ਕੇ ਐਸ ਸੰਧੂ ਦੀ ਸੜਕ ਹਾਦਸੇ ਵਿਚ ਮੌਤ
