Headlines

ਜੈਸਮੀਨ ਤੇ ਬਲਰਾਜ ਸੰਧੂ ਦੇ ਰੋਕੇ ਦੀ ਰਸਮ ਧੂਮਧਾਮ ਨਾਲ ਕੀਤੀ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਬਰੈਂਪਟਨ ਵਾਸੀ ਜਸਪਾਲ ਸਿੰਘ (ਮੱਲੀਆਂ, ਨਕੋਦਰ) ਤੇ ਸ੍ਰੀਮਤੀ ਹਰਵਿੰਦਰ ਕੌਰ ਡਿੰਪਲ ਦੀ ਸਪੁਤਰੀ ਜੈਸਮੀਨ ਦੇ ਰੋਕੇ ਦੀ ਰਸਮ ਸ ਅਮਰਜੀਤ ਸਿੰਘ ਸੰਧੂ (ਨਵਾਂਸ਼ਹਿਰ) ਅਤੇ ਸ੍ਰੀਮਤੀ ਸੁਰਿੰਦਰ ਕੌਰ ਦੇ ਸਪੁੱਤਰ ਬਲਰਾਜ ਸੰਧੂ  ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੇ ਭਰਵੇਂ ਇਕੱਠ ਦੌਰਾਨ ਤੇ ਸ਼ਾਨਦਾਰ ਢੰਗ ਨਾਲ ਕੀਤੀ ਗਈ। ਇਸ ਮੌਕੇ ਜੈਸਮੀਨ ਦੇ ਮਾਮਾ ਹਰਪ੍ਰੀਤ ਸਿੰਘ ਗੋਲਡੀ ਸਵੀਡਨ ਤੋਂ  ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਕੋਈ ਹੋਰ ਨੇੜਲੇ ਰਿਸ਼ਤੇਦਾਰਾਂ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ। ਘਰ ਦੇ ਵਿਹੜੇ ਵਿਚ ਕੀਤੀ ਗਈ ਇਸ ਰੋਕੇ ਦੀ ਰਸਮ ਵਿਚ 250 ਦੇ ਕਰੀਬ ਮਹਿਮਾਨ ਸ਼ਾਮਿਲ ਹੋਏ। ਸ਼ਾਨਦਾਰ ਡਿਨਰ ਪਾਰਟੀ ਦੇ ਨਾਲ ਗਿੱਧੇ ਭੰਗੜੇ ਤੇ ਡੀਜੇ ਦੀ ਸੰਗੀਤਕ ਪਾਰਟੀ ਨੇ ਪ੍ਰੋਗਰਾਮ ਨੂੰ ਯਾਦਗਾਰੀ ਬਣਾ ਦਿੱਤਾ।

Leave a Reply

Your email address will not be published. Required fields are marked *